ਜਾਪਾਨ ''ਚ ਹਵਾਈ ਅੱਡੇ ''ਤੇ 2 ਯਾਤਰੀ ਜਹਾਜ਼ਾਂ ਵਿਚਾਲੇ ਹੋਈ ਟੱਕਰ, ਸਾਰੇ ਸੁਰੱਖਿਅਤ
Friday, Feb 02, 2024 - 04:18 PM (IST)
ਟੋਕੀਓ (ਵਾਰਤਾ) : ਜਾਪਾਨ ਦੇ ਇਟਾਮੀ ਹਵਾਈ ਅੱਡੇ ’ਤੇ ਵੀਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਆਲ ਨਿਪੋਨ ਏਅਰਵੇਜ਼ (ਏ.ਐੱਨ.ਏ.) ਦੇ 2 ਯਾਤਰੀ ਜਹਾਜ਼ਾਂ ਵਿਚਾਲੇ ਮਾਮੂਲੀ ਟੱਕਰ ਹੋ ਗਈ। ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਏਅਰਪੋਰਟ ਆਪਰੇਟਰ ਕੰਸਾਈ ਏਅਰਪੋਰਟ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਘਰੇਲੂ ਟਰਮੀਨਲ 'ਚ ਏ.ਐੱਨ.ਏ. ਦੇ 2 ਜਹਾਜ਼ਾਂ ਦੇ ਸੱਜੇ ਵਿੰਗ ਆਪਸ 'ਚ ਟਕਰਾ ਜਾਣ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: US 'ਚ 4 ਭਾਰਤੀ ਵਿਦਿਆਰਥੀਆਂ ਦੀ ਮੌਤ, ਗੁੱਸੇ 'ਚ ਆਏ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
ਇਸ ਹਾਦਸੇ ਦੇ ਸਮੇਂ ਦੋਵਾਂ ਜਹਾਜ਼ਾਂ 'ਚ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮੌਜੂਦ ਸਨ ਪਰ ਖੁਸ਼ਕਿਸਮਤੀ ਨਾਲ ਦੋਵਾਂ ਜਹਾਜ਼ਾਂ 'ਚ ਸਵਾਰ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ। ਏ.ਐੱਨ.ਏ. ਨੇ ਇੱਕ ਬਿਆਨ ਵਿੱਚ ਕਿਹਾ ਕਿ ਫਲਾਈਟ ਸੰਖਿਆ 1637 ਰਵਾਨਗੀ ਲਈ ਗੇਟ 'ਤੇ ਉਡੀਕ ਕਰ ਰਹੀ ਸੀ ਅਤੇ ਫਲਾਈਟ ਸੰਖਿਆ 422 ਲੈਂਡਿੰਗ ਤੋਂ ਬਾਅਦ ਗੇਟ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਦੋਵਾਂ ਜਹਾਜ਼ਾਂ ਦੇ ਸੱਜੇ ਵਿੰਗ ਟਕਰਾ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8