ਜਾਪਾਨ ਦੀ ਰੱਖਿਆ ਮੰਤਰੀ ਟਾਮਮੀ ਇਨਾਡਾ ਨੇ ਦਿੱਤਾ ਅਸਤੀਫਾ

07/28/2017 2:29:08 PM

ਟੋਕਿਓ— ਜਾਪਾਨ ਦੀ ਰੱਖਿਆ ਮੰਤਰੀ ਟਾਮਸੀ ਇਨਾਡਾ ਨੇ ਸੂਡਾਨ ਵਿਚ ਦੇਸ਼ ਦੇ ਸੈਲਫ ਡਿਫੈਂਸ ਫੋਰਸ ਮਿਸ਼ਨ (ਐੱਸ. ਡੀ. ਐੱਫ.) ਡੈਟਾ ਕੰਸੀਲਮੈਂਟ ਘਪਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਸ਼ੁੱਕਰਵਾਰ ਨੂੰ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ। ਇਨਾਜਾ ਨੇ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੂੰ ਭੇਜ ਦਿੱਤਾ, ਜਿਨ੍ਹਾਂ ਨੇ ਉਸ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ।
ਵਿਦੇਸ਼ ਮੰਤਰੀ ਫਿਯੂਮਿਯੋ ਕਿਸ਼ਿਦਾ ਦੇਖੇਗੀ ਕੰਮ
ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਟਾਮਸੀ ਇਨਾਡਾ ਦਾ ਅਸਤੀਫਾ ਸਵੀਕਾਰ ਕਰਦੇ ਹੋਏ ਵਿਦੇਸ਼ ਮੰਤਰੀ ਇਫਯੂਮਿਯੋ ਕਿਸ਼ਿਦਾ ਨੂੰ 3 ਅਗਸਤ ਤੱਕ ਇਸ ਅਹੁੱਦੇ ਦਾ ਚਾਰਜ ਦਿੱਤੇ ਜਾਣ ਦੀ ਗੱਲ ਕਹੀ ਹੈ। ਇਨਾਡਾ ਪ੍ਰਧਾਨ ਮੰਤਰੀ ਅਬੇ ਦੀ ਕਾਫੀ ਨਜਦੀਕੀ ਸਮਝੀ ਜਾਂਦੀ ਹੈ। ਸਾਬਕਾ ਰੱਖਿਆ ਮੰਤਰੀ ਇਨਾਡਾ ਨੇ ਕਿਹਾ ਹੈ ਕਿ ਹਾਲਾਂਕਿ ਅੰਤਰਿਮ ਕਮੇਟੀ ਸਪੱਸ਼ਟ ਕਹਿ ਚੁੱਕੀ ਹੈ ਕਿ ਉਨ੍ਹਾਂ ਦੀ ਇਸ ਘਪਲੇ ਵਿਚ ਕੋਈ ਭੂਮਿਕਾ ਨਹੀਂ ਹੈ। 
ਤੱਥ ਲੁਕਾਉਣ ਦਾ ਲੱਗਿਆ ਸੀ ਦੋਸ਼
ਇਨਾਡਾ ਨੇ ਆਪਣਾ ਅਸਤੀਫਾ ਉਸ ਸਮੇਂ ਦਿੱਤਾ ਹੈ, ਜਦੋਂ ਹਾਲ ਹੀ ਵਿਚ ਅਲਾਸਕਾ ਅਤੇ ਮਾਰਕ ਸਮੱਰਥਾ ਦੀ ਮਿਸਾਈਲ ਦਾ ਪਰੀਖਣ ਕਰ ਚੁੱਕੇ ਉੱਤਰੀ ਕੋਰੀਆ ਦੇ ਨਾਲ ਤਣਾਅ ਵੱਧ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਡੈਟਾ ਕੰਸੀਲਮੈਂਟ ਘਪਲੇ ਵਿਚ ਦੱਖਣੀ ਸੂਡਾਨ ਸ਼ਾਂਤੀ ਮੁਹਿੰਮ ਦੌਰਾਨ ਮਹੱਤਵਪੂਰਣ ਰਾਜਨੀਤਕ ਤੱਥ ਜਨਤਾ ਤੋਂ ਕਿਵੇਂ ਲੁਕੋਏ ਗਏ ਸੀ। ਹਾਲਾਂਕਿ ਇਨਾਡਾ ਨੇ ਬਾਰ-ਬਾਰ ਕਿਸੇ ਵੀ ਤਰ੍ਹਾਂ ਦੇ ਘਪਲੇ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ।


Related News