ਉੱਤਰੀ ਅਫਗਾਨਿਸਤਾਨ ''ਚ ਮਿੰਨੀ ਬੱਸ ਹਾਦਸਾਗ੍ਰਸਤ, 9 ਬੱਚਿਆਂ ਸਮੇਤ 25 ਲੋਕਾਂ ਦੀ ਮੌਤ

06/08/2023 2:10:00 AM

ਕਾਬੁਲ : ਉੱਤਰੀ ਅਫਗਾਨਿਸਤਾਨ 'ਚ ਇਕ ਮਿੰਨੀ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 9 ਬੱਚਿਆਂ ਅਤੇ 12 ਔਰਤਾਂ ਸਮੇਤ 25 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਸਰ-ਏ-ਪੁਲ ਸੂਬੇ ਵਿੱਚ ਖੱਜਲ-ਖੁਆਰੀ ਵਾਲੇ ਪਹਾੜੀ ਖੇਤਰ 'ਚ ਉਸ ਸਮੇਂ ਵਾਪਰਿਆ ਜਦੋਂ ਮਿੰਨੀ ਬੱਸ ਵਿੱਚ ਸਵਾਰ ਲੋਕ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ : ਤਾਮਿਲਨਾਡੂ : ਮੰਦਰ 'ਚ ਅਨੁਸੂਚਿਤ ਜਾਤੀ ਮੈਂਬਰਾਂ ਦੇ ਦਾਖ਼ਲ ਹੋਣ 'ਤੇ ਹੰਗਾਮਾ, ਦ੍ਰੌਪਦੀ ਅੰਮਾਨ ਮੰਦਰ ਸੀਲ

ਸਥਾਨਕ ਪੁਲਸ ਕਮਾਂਡਰ ਦੇ ਬੁਲਾਰੇ ਦੀਨ ਮੁਹੰਮਦ ਨਜ਼ਾਰੀ ਨੇ ਹਾਦਸੇ ਲਈ ਮਿੰਨੀ ਬੱਸ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਬੱਸ ਡੂੰਘੀ ਖੱਡ ਵਿੱਚ ਜਾ ਡਿੱਗੀ। ਉਸ ਨੇ ਇਹ ਨਹੀਂ ਦੱਸਿਆ ਕਿ ਕੋਈ ਯਾਤਰੀ ਬਚਿਆ ਹੈ ਜਾਂ ਨਹੀਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News