ਅਮਰੀਕਾ ''ਚ ਲੱਖਾਂ ਲੋਕ ਮਕਾਨ ਦਾ ਕਿਰਾਇਆ ਦੇਣ ਤੋਂ ਅਸਮਰੱਥ

04/02/2020 1:17:37 AM

ਨਿਊਯਾਰਕ (ਏ.ਐਫ.ਪੀ.)- ਦੁਨੀਆ ਦੇ ਹੋਰ ਦੇਸ਼ਾਂ ਦੇ ਨਾਲ ਆਰਥਿਕ ਮਹਾਸ਼ਕਤੀ ਅਮਰੀਕਾ 'ਤੇ ਵੀ ਕੋਰੋਨਾ ਵਾਇਰਸ ਦਾ ਉਲਟ ਅਸਰ ਪਿਆ ਹੈ ਅਤੇ ਇਥੇ ਕਈ ਲੋਕ ਆਪਣੀ ਨੌਕਰੀ ਗੁਆ ਚੁੱਕੇ ਹਨ ਅਤੇ ਪਹਿਲੀ ਵਾਰ ਉਹ ਮਕਾਨ ਦਾ ਕਿਰਾਇਆ, ਕ੍ਰੈਡਿਟ ਕਾਰਡ ਵਰਗੀ ਦੇਣਦਾਰੀ ਦੇਣ ਵਿਚ ਖੁਦ ਨੂੰ ਅਸਮਰੱਥ ਦੱਸ ਰਹੇ ਹਨ। ਅਜਿਹੇ ਹੀ ਲੋਕਾਂ ਵਿਚ ਇਕ ਬ੍ਰਿਟਨੀ ਬਰੁਕਸ ਵੀ ਹੈ। ਉਹ ਪੇਸ਼ੇ ਤੋਂ ਕਲਾਕਾਰ ਹੈ ਅਤੇ ਹਾਲ ਤੱਕ ਛੋਟੇ ਬੱਚਿਆਂ ਦੇ ਸਕੂਲ ਵਿਚ ਸੰਗੀਤ ਸਿਖਾਉਂਦੀ ਸੀ ਅਤੇ ਉਨ੍ਹਾਂ ਦੇ ਪਤੀ ਮੈਥਿਊ ਵ੍ਹਾਈਟਫੀਲਡ ਅਭਿਨੇਤਾ ਅਤੇ ਵੇਟਰ ਹਨ ਪਰ ਹੁਣ ਦੋਵੇਂ ਬੇਰੋਜ਼ਗਾਰ ਹਨ।

ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕਿਵੇਂ ਕਿਰਾਇਆ ਅਤੇ ਹੋਰ ਦੇਣਦਾਰੀਆਂ ਦਾ ਭੁਗਤਾਨ ਕਰਣਗੇ। ਇਹ ਬਰੁਕਸ ਅਤੇ ਵ੍ਹਾਈਟਫੀਲਡ ਦੀ ਪ੍ਰੇਸ਼ਾਨੀ ਨਹੀਂ ਹੈ, ਸਗੋਂ ਲੱਖਾਂ ਅਮਰੀਕੀ ਇਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬਕਾਏ ਦਾ ਭੁਗਤਾਨ ਕਰਨ ਨੂੰ ਲੈ ਕੇ ਉਨ੍ਹਾਂ ਦਾ ਫੈਸਲਾ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੋਏ ਆਰਥਿਕ ਨੁਕਸਾਨ ਨੂੰ ਦਰਸਾਉਂਦਾ ਹੈ, ਜਿੱਥੇ ਕੋਈ ਦੇਸ਼ਭੌਤਿਕ ਸਮਾਜਿਕ ਸੁਰੱਖਿਆ ਯੋਜਨਾ ਲਾਗੂ ਨਹੀਂ ਹੈ ਅਤੇ ਕਈ ਲੋਕਾਂ ਦੀ ਇੰਨੀ ਬਚਤ ਨਹੀਂ ਕਿ ਇਸ ਸੰਕਟਕਾਲ ਵਿਚ ਗੁਜ਼ਾਰਾ ਕਰ ਸਕਣ।

31 ਸਾਲਾ ਬਰੁਕਸ ਨੇ ਦੱਸਿਆ ਕਿ ਵਿਆਹੁਤਾ ਜੀਵਨ ਵਿਚ ਪਹਿਲੀ ਵਾਰ ਅਸੀਂ ਕ੍ਰੈਡਿਟ ਕਾਰਡ ਦਾ ਬਿੱਲ ਦੇਣ ਤੋਂ ਮਨਾਂ ਕੀਤਾ ਅਤੇ ਸਿਰਫ ਘੱਟੋ-ਘੱਟ ਰਾਸ਼ੀ ਹੀ ਜਮ੍ਹਾ ਕੀਤੀ। ਬਿਆਜ ਮੁਆਫ ਕਰਨ ਦੀ ਮੰਗ ਕੀਤੀ। ਜੋੜੇ ਨੇ ਵਿਦਿਆਰਥੀ ਕਰਜ਼ੇ ਦੀ ਦੇਣਦਾਰੀ ਲਈ ਸਮਾਂ ਨਾ ਦੇਣ ਦੀ ਮੰਗ ਕੀਤੀ ਹੈ। ਨਿਊਯਾਰਕ ਵਿਚ ਇਕ ਬੈਡਰੂਮ ਵਾਲੇ ਅਪਾਰਟਮੈਂਟ ਵਿਚ ਰਹਿ ਰਹੇ 33 ਸਾਲਾ ਮੈਥਿਊ ਨੇ ਕਿਹਾ ਕਿ ਜ਼ਰੂਰੀ ਦੇਣਦਾਰੀ ਨੂੰ ਹੀ ਅਸੀਂ ਭਰ ਰਹੇ ਹਾਂ ਪਰ ਘਰ ਦਾ ਕਿਰਾਇਆ ਨਹੀਂ ਦੇ ਸਕਦੇ ਕਿਉਂਕਿ ਇਸ ਨਾਲ ਮੁਸ਼ਕਲ ਦੇ ਸਮੇਂ ਲਈ ਬਚਾਏ ਗਏ ਪੈਸੇ ਸਿਰਫ ਕੁਝ ਮਹੀਨਿਆਂ ਵਿਚ ਹੀ ਖਤਮ ਹੋ ਜਾਣਗੇ।

ਉਨ੍ਹਾਂ ਨੇ ਦੱਸਿਆ ਕਿ ਘਰ ਦਾ ਕਿਰਾਇਆ 1.690 ਡਾਲਰ ਪ੍ਰਤੀ ਮਹੀਨਾ ਹੈ। ਰੀਅਲ ਅਸਟੇਟ ਮਾਹਰ ਅਤੇ ਨਿਵੇਸ਼ਕ ਕੰਪਨੀ ਅਮਹਰਸਟ ਨੇ ਦੱਸਿਆ ਕਿ ਅਮਰੀਕਾ ਵਿਚ ਤਕਰੀਬਨ 26 ਫੀਸਦੀ ਕਿਰਾਏਦਾਰਾਂ ਨੂੰ ਆਪਣੀ ਦੇਣਦਾਰੀ ਦੇਣ ਲਈ ਮਦਦ ਦੀ ਲੋੜ ਹੈ ਅਤੇ ਇਹ ਰਾਸ਼ੀ ਤਕਰੀਬਨ 12 ਅਰਬ ਡਾਲਰ ਹੋਵੇਗੀ। ਜ਼ਿਕਰਯੋਗ ਹੈ ਕਿ ਸੰਘੀ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਅਰਥਵਿਵਸਥਾ 'ਤੇ ਪਏ ਉਲਟੇ ਅਸਰ ਨੂੰ ਘੱਟ ਕਰਨ ਲਈ 2200 ਅਰਬ ਡਾਲਰ ਦਾ ਬੇਮਿਸਾਲ ਪੈਕੇਜ ਦਾ ਐਲਾਨ ਕੀਤਾ ਹੈ ਪਰ ਹਰੇਕ ਅਮਰੀਕੀ ਨੌਜਵਾਨ ਤੱਕ 1200 ਡਾਲਰ ਅਤੇ ਬੱਚਿਆਂ ਤੱਕ 500 ਡਾਲਰ ਦੀ ਮਦਦ 15 ਅਪ੍ਰੈਲ ਤੋਂ ਬਾਅਦ ਹੀ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ 21 ਮਾਰਚ ਤੱਕ 33 ਲੱਖ ਅਮਰੀਕੀਆਂ ਨੇ ਬੇਰੋਜ਼ਗਾਰੀ ਲਾਭ ਯੋਜਨਾ ਲਈ ਅਪਲਾਈ ਕੀਤਾ ਹੈ ਅਤੇ ਹਜ਼ਾਰਾਂ ਛੋਟੇ-ਵੱਡੇ ਕਾਰੋਬਾਰ ਬੰਦ ਹੋਏ ਹਨ।
 


Sunny Mehra

Content Editor

Related News