ਆਸਟ੍ਰੇਲੀਆ 'ਚ ਗਰਮੀ ਦਾ ਕਹਿਰ, ਲੱਖਾਂ ਮੱਛੀਆਂ ਦੀ ਮੌਤ
03/19/2023 4:23:41 PM

ਕੈਨਬਰਾ (ਭਾਸ਼ਾ)- ਦੱਖਣ-ਪੂਰਬੀ ਆਸਟ੍ਰੇਲੀਆ ਤੋਂ ਲੱਖਾਂ ਮੱਛੀਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹਨਾਂ ਮੱਛੀਆਂ ਦੀਆਂ ਲਾਸ਼ਾਂ ਪਾਣੀ 'ਤੇ ਰੁੜ੍ਹਦੀਆਂ ਵੇਖੀਆਂ ਜਾ ਸਕਦੀਆਂ ਹਨ। ਅਧਿਕਾਰੀਆਂ ਅਤੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹਾ ਹੜ੍ਹ ਅਤੇ ਗਰਮ ਮੌਸਮ ਕਾਰਨ ਹੋਇਆ। ਨਿਊ ਸਾਊਥ ਵੇਲਜ਼ ਰਾਜ ਦੇ ਪ੍ਰਾਇਮਰੀ ਉਦਯੋਗ ਵਿਭਾਗ ਨੇ ਕਿਹਾ ਕਿ ਮੱਛੀਆਂ ਦੀ ਮੌਤ ਗਰਮੀ ਦੀ ਲਹਿਰ ਨਾਲ ਹੋਈ। ਵਿਭਾਗ ਨੇ ਕਿਹਾ ਕਿ ਮੌਤਾਂ ਸੰਭਾਵਤ ਤੌਰ 'ਤੇ ਆਕਸੀਜਨ ਦੇ ਘੱਟ ਪੱਧਰ ਕਾਰਨ ਹੋਈਆਂ।
ਮੇਨਿੰਡੀ ਦੇ ਆਊਟਬੈਕ ਕਸਬੇ ਦੇ ਨਿਵਾਸੀਆਂ ਨੇ ਮਰੀਆਂ ਹੋਈ ਮੱਛੀਆਂ ਤੋਂ ਭਿਆਨਕ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਇੱਕ ਸਥਾਨਕ ਜਾਨ ਡੇਨਿੰਗ ਨੇ ਕਿਹਾ ਕਿ “ਉਹਨਾਂ ਨੇ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਰੀਆਂ ਹੋਈਆਂ ਮੱਛੀਆਂ ਨੂੰ ਦੇਖਣਾ ਭਿਆਨਕ ਹੈ ਅਤੇ ਇਹਨਾਂ ਵਿਚੋਂ ਬਦਬੂ ਆ ਰਹੀ ਹੈ। ਕੁਦਰਤ ਦੇ ਫੋਟੋਗ੍ਰਾਫਰ ਜਿਓਫ ਲੂਨੀ ਨੇ ਕਿਹਾ ਕਿ “ਬਦਬੂ ਬਹੁਤ ਭਿਆਨਕ ਸੀ। ਉਸ ਨੂੰ ਮਾਸਕ ਪਾਉਣਾ ਪਿਆ। ਲੂਨੀ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਸੀ। ਮੇਨਿੰਡੀ ਦੇ ਉੱਤਰ ਵਾਲੇ ਲੋਕਾਂ ਨੇ ਦੱਸਿਆ ਕਿ ਹਰ ਪਾਸੇ ਨਦੀ ਦੇ ਹੇਠਾਂ ਕੋਡ ਅਤੇ ਪਰਚ ਤੈਰ ਰਹੇ ਹਨ।"
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦਾ ਸਖ਼ਤ ਰੁਖ਼, ਪੰਜਾਬ ਦੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ
ਹਾਲ ਹੀ ਦੇ ਹਫ਼ਤਿਆਂ ਵਿੱਚ ਡਾਰਲਿੰਗ-ਬਾਕਾ ਨਦੀ 'ਤੇ ਵੱਡੇ ਪੱਧਰ 'ਤੇ ਮੌਤਾਂ ਦੀ ਰਿਪੋਰਟ ਕੀਤੀ ਗਈ। ਫਰਵਰੀ ਦੇ ਅਖੀਰ ਵਿੱਚ ਉਸੇ ਥਾਂ 'ਤੇ ਹਜ਼ਾਰਾਂ ਮੱਛੀਆਂ ਪਾਈਆਂ ਗਈਆਂ ਸਨ, ਜਦੋਂ ਕਿ ਦੱਖਣੀ ਆਸਟ੍ਰੇਲੀਆ ਦੀਆਂ ਸਰਹੱਦਾਂ ਨੇੜੇ, ਪੁਨਕੇਰੀ ਦੇ ਹੇਠਾਂ ਮਰੀਆਂ ਮੱਛੀਆਂ ਦੀਆਂ ਕਈ ਰਿਪੋਰਟਾਂ ਹਨ। 2018 ਦੇ ਅਖੀਰ ਅਤੇ 2019 ਦੇ ਸ਼ੁਰੂ ਵਿੱਚ ਗੰਭੀਰ ਸੋਕੇ ਦੀਆਂ ਸਥਿਤੀਆਂ ਦੌਰਾਨ ਮੇਨਿਡੀ ਵਿਖੇ ਦਰਿਆ 'ਤੇ ਬਹੁਤ ਜ਼ਿਆਦਾ ਮੱਛੀਆਂ ਦੀ ਮੌਤ ਹੋਈ। ਸਥਾਨਕ ਲੋਕਾਂ ਨੇ ਲੱਖਾਂ ਮੌਤਾਂ ਦਾ ਅਨੁਮਾਨ ਲਗਾਇਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ