ਇੰਗਲੈਂਡ ਦੇ ਲੱਖਾਂ ਬੱਚੇ ਪ੍ਰਦੂਸ਼ਿਤ ਹਵਾ ਵਾਲੇ ਖੇਤਰਾਂ ''ਚ ਸਕੂਲ ਜਾਣ ਲਈ ਮਜਬੂਰ

Monday, Aug 16, 2021 - 04:51 PM (IST)

ਇੰਗਲੈਂਡ ਦੇ ਲੱਖਾਂ ਬੱਚੇ ਪ੍ਰਦੂਸ਼ਿਤ ਹਵਾ ਵਾਲੇ ਖੇਤਰਾਂ ''ਚ ਸਕੂਲ ਜਾਣ ਲਈ ਮਜਬੂਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਇੱਕ ਸੰਸਥਾ 'ਸਿਟੀ ਹਾਲ' ਦੁਆਰਾ ਕੀਤੇ ਇੱਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ, ਇੰਗਲੈਂਡ ਵਿੱਚ 3.1 ਮਿਲੀਅਨ ਤੋਂ ਵੱਧ ਵਿਦਿਆਰਥੀ ਉਨ੍ਹਾਂ ਖੇਤਰਾਂ ਵਿੱਚ ਸਕੂਲ ਜਾ ਰਹੇ ਹਨ ਜਿੱਥੇ ਹਵਾ ਪ੍ਰਦੂਸ਼ਿਤ ਹੈ। ਇਸ ਵਿਸ਼ਲੇਸ਼ਣ ਦੇ ਅਨੁਸਾਰ ਦੇਸ਼ ਦੇ ਬਾਕੀ ਖੇਤਰਾਂ ਨਾਲੋਂ ਰਾਜਧਾਨੀ ਲੰਡਨ ਦੇ ਬੱਚਿਆਂ ਦੇ ਅਜਿਹੇ ਖੇਤਰਾਂ ਵਿੱਚ ਸਕੂਲ ਜਾਣ ਦੀ ਗਿਣਤੀ ਜ਼ਿਆਦਾ ਹੈ ਜਿੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਵਿਸ਼ਵਵਿਆਪੀ ਸੀਮਾਵਾਂ ਤੋਂ ਵੱਧ ਹੈ। ਲੰਡਨ ਦੇ ਬਹੁਗਿਣਤੀ ਸਕੂਲ (98 ਪ੍ਰਤੀਸ਼ਤ) ਉਨ੍ਹਾਂ ਖੇਤਰਾਂ ਵਿੱਚ ਹਨ ਜਿੱਥੇ ਹਵਾ ਪ੍ਰਦੂਸ਼ਣ ਦੀ ਸੀਮਾ 'ਵਰਲਡ ਹੈਲਥ ਆਰਗੇਨਾਈਜੇਸ਼ਨ' (ਡਬਲਯੂ ਐਚ ਓ) ਦੁਆਰਾ ਨਿਰਧਾਰਿਤ ਪਾਰਟੀਕੁਲੇਟ ਮੈਟਰ (ਪੀ ਐਮ 2.5) ਦੀ ਹੱਦ ਤੋਂ ਉਪਰ ਹੈ। 

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੇ ਖੌਫ਼ ਨਾਲ ਕਾਬੁਲ 'ਚ ਮਚੀ ਭੱਜ-ਦੌੜ, ਜਹਾਜ਼ ਨਾਲ ਲਟਕੇ ਨਜ਼ਰ ਆਏ ਲੋਕ (ਵੀਡੀਓ)

ਇਸ ਸਿਹਤ ਸੰਸਥਾ ਦੇ ਅਨੁਸਾਰ ਪੀ ਐਮ 2.5 ਪ੍ਰਦੂਸ਼ਣ ਕਾਰਡੀਓਵੈਸਕੁਲਰ ਅਤੇ ਸਾਹ ਦੀਆਂ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਨਾਲ ਵੀ ਜੁੜੇ ਹੋਏ ਹਨ। ਇਸ ਪ੍ਰਦੂਸ਼ਣ ਲਈ ਯੂਕੇ ਦੀ ਮੌਜੂਦਾ ਕਾਨੂੰਨੀ ਸੀਮਾ ਵਰਤਮਾਨ ਵਿੱਚ ਡਬਲਯੂ ਐਚ ਓ ਦੀ 10ug/m3 ਦੀ ਸੀਮਾ ਤੋਂ ਢਾਈ ਗੁਣਾ ਜ਼ਿਆਦਾ ਹੈ। 2019 ਦੇ ਸਰਕਾਰੀ ਅੰਕੜਿਆਂ ਦੇ ਸਿਟੀ ਹਾਲ ਵਿਸ਼ਲੇਸ਼ਣ ਦੇ ਅਨੁਸਾਰ, ਇੰਗਲੈਂਡ ਦੇ ਉਨ੍ਹਾਂ ਲੱਖਾਂ ਬੱਚਿਆਂ ਵਿੱਚੋਂ ਜਿਨ੍ਹਾਂ ਦੇ ਸਕੂਲ ਇਸ ਡਬਲਯੂ ਐਚ ਓ ਦੀ ਸੀਮਾ ਤੋਂ ਵੱਧ ਦੇ ਖੇਤਰਾਂ ਵਿੱਚ ਹਨ, ਅੰਦਾਜ਼ਨ 1.2 ਮਿਲੀਅਨ ਲੰਡਨ ਵਿੱਚ ਹਨ, ਜਿਨ੍ਹਾਂ ਵਿੱਚੋਂ 700,000 ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਹਨ। ਸਿਹਤ ਮਾਹਰਾਂ ਅਨੁਸਾਰ ਹਵਾ ਪ੍ਰਦੂਸ਼ਣ ਦੇ ਇਸ ਖਤਰਨਾਕ ਪੱਧਰ ਦਾ ਸਾਹਮਣਾ ਕਰ ਰਹੇ ਬੱਚਿਆਂ ਨੂੰ ਭਵਿੱਖ ਵਿੱਚ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


author

Vandana

Content Editor

Related News