ਯੂਕ੍ਰੇਨ ਵਿਰੁੱਧ ਫ਼ੌਜੀ ਕਾਰਵਾਈ ਸਮੇਂ ਸਿਰ ਚੁੱਕਿਆ ਗਿਆ ਕਦਮ: ਵਲਾਦੀਮੀਰ ਪੁਤਿਨ

Monday, May 09, 2022 - 04:44 PM (IST)

ਯੂਕ੍ਰੇਨ ਵਿਰੁੱਧ ਫ਼ੌਜੀ ਕਾਰਵਾਈ ਸਮੇਂ ਸਿਰ ਚੁੱਕਿਆ ਗਿਆ ਕਦਮ: ਵਲਾਦੀਮੀਰ ਪੁਤਿਨ

ਮਾਸਕੋ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਦੇ ਖ਼ਿਲਾਫ਼ ਫ਼ੌਜੀ ਕਾਰਵਾਈ ਨੂੰ ਇਕ ਜ਼ਰੂਰੀ ਅਤੇ ਸਮੇਂ ਸਿਰ ਚੁੱਕਿਆ ਗਿਆ ਕਦਮ ਦੱਸਿਆ ਹੈ। ਬੀ.ਬੀ.ਸੀ. ਨੇ ਰੂਸੀ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਕਿ ਯੂਕ੍ਰੇਨ ਦੇ ਖ਼ਿਲਾਫ਼ ਫ਼ੌਜੀ ਕਾਰਵਾਈ ਇੱਕ ਪ੍ਰਭੂਸੱਤਾ ਸੰਪੰਨ, ਆਜ਼ਾਦ ਅਤੇ ਮਜ਼ਬੂਤ ​​ਦੇਸ਼ ਦਾ ਸਹੀ ਫ਼ੈਸਲਾ ਸੀ। ਇੱਥੇ ਰੈੱਡਸਕੁਏਅਰ ਵਿਖੇ ਆਪਣਾ ਵਿਜੈ ਸੰਦੇਸ਼ ਦਿੰਦੇ ਹੋਏ ਪੁਤਿਨ ਨੇ ਕਿਹਾ ਕਿ ਰੂਸੀ ਫ਼ੌਜੀ ਦੇਸ਼ ਦੀ ਸੁਰੱਖਿਆ ਲਈ ਲੜ ਰਹੇ ਹਨ। ਵਿਸ਼ਵ ਯੁੱਧ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਜੋ ਵੀ ਜ਼ਰੂਰੀ ਹੈ ਉਹ ਕਰਨਾ ਸਾਡਾ ਫਰਜ਼ ਹੈ। ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਰੂਸ ਲਈ ਇੱਕ ਨਿਸ਼ਚਿਤ ਖ਼ਤਰਾ ਹੈ।

ਯੂਕ੍ਰੇਨ ਯੁੱਧ ਨੂੰ ਜਾਇਜ਼ ਠਹਿਰਾਉਂਦੇ ਹੋਏ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਨਾਟੋ ਅਤੇ ਯੂਕ੍ਰੇਨ ਸਾਡੇ ਲਈ ਖ਼ਤਰਾ ਖੜ੍ਹਾ ਕਰ ਰਹੇ ਹਨ, ਉਹ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ ਸੀ। ਅਸੀਂ ਯੂਰਪੀ ਦੇਸ਼ਾਂ ਨੂੰ ਇਸ ਦਾ ਨਿਰਪੱਖ ਹੱਲ ਕੱਢਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ। ਉਨ੍ਹਾਂ ਅੱਗੇ ਕਿਹਾ, 'ਇੱਕ ਪਾਸੇ ਯੂਕ੍ਰੇਨ ਪ੍ਰਮਾਣੂ ਹਥਿਆਰ ਬਣਾਉਣ ਦਾ ਦਾਅਵਾ ਕਰ ਰਿਹਾ ਸੀ, ਦੂਜੇ ਪਾਸੇ ਨਾਟੋ ਨੇ ਸਾਡੇ ਦੇਸ਼ ਦੀ ਸਰਹੱਦ ਦੇ ਬਹੁਤ ਨੇੜੇ ਮਾਈਨਿੰਗ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਯਕੀਨੀ ਤੌਰ 'ਤੇ ਸਾਡੇ ਦੇਸ਼ ਅਤੇ ਸਾਡੀਆਂ ਸਰਹੱਦਾਂ ਨੂੰ ਖ਼ਤਰਾ ਪੈਦਾ ਹੋ ਗਿਆ। ਸਾਡੇ ਵਿਰੁੱਧ ਇਹ ਸਾਰੀਆਂ ਕਾਰਵਾਈਆਂ ਇਹ ਦਰਸਾ ਰਹੀਆਂ ਸਨ ਕਿ ਹੁਣ ਜੰਗ ਜ਼ਰੂਰੀ ਹੋ ਗਈ ਹੈ।' ਇਸ ਦੌਰਾਨ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਅੱਜ ਕਿਹਾ ਕਿ ਮਾਸਕੋ ਵਿੱਚ ਵਿਜੈ ਦਿਵਸ ਦੀ ਪਰੇਡ ਮੌਸਮ ਖ਼ਰਾਬ ਕਾਰਨ ਰੱਦ ਕਰ ਦਿੱਤੀ ਗਈ।


author

cherry

Content Editor

Related News