ਗੋਲਡੀ ਨੂੰ ਯੂਥ ਵਿੰਗ ਦਾ ਮੈਂਬਰ ਬਣਾਏ ਜਾਣ ‘ਤੇ ਪ੍ਰਵਾਸੀ ਗਦਗਦ

Thursday, Dec 13, 2018 - 05:30 PM (IST)

ਗੋਲਡੀ ਨੂੰ ਯੂਥ ਵਿੰਗ ਦਾ ਮੈਂਬਰ ਬਣਾਏ ਜਾਣ ‘ਤੇ ਪ੍ਰਵਾਸੀ ਗਦਗਦ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਸਾਬਕਾ ਉੱਪ ਚੇਅਰਮੈਨ ਪੀ.ਆਰ.ਟੀ.ਸੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਹਾਇਕ ਆਬਜ਼ਰਵਰ ਜ਼ਿਲਾ ਮੋਗਾ ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਯੂਥ ਵਿੰਗ ਦੇ ਸੀਨੀਅਰ ਆਗੂਆਂ ਦੀ ਕੋਰ ਕਮੇਟੀ ਦਾ ਮੈਂਬਰ ਬਣਾਉਣ ’ਤੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਆਗੂ ਵਿਨਰਜੀਤ ਸਿੰਘ ਦੇ ਆਸਟ੍ਰੇਲੀਆ ਵੱਸਦੇ ਸ਼ੁਭਚਿੰਤਕਾਂ ਵਿਜੇ ਗਰੇਵਾਲ, ਪਿੰਕੀ ਸਿੰਘ, ਦੀਪ ਘੁਮਾਣ ਨੇ ਦੱਸਿਆ ਕਿ ਗੋਲਡੀ ਵਲੋਂ ਸੱਚੀ ਤੇ ਉਸਾਰੂ ਸੋਚ ਤੇ ਚੱਲਦਿਆਂ ਹਮੇਸ਼ਾ ਹੀ ਲੋਕਾਂ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦਿੱਤੀ ਹੈ, ਜਿਸ ਕਾਰਨ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ।

ਉਨ੍ਹਾਂ ਆਸ ਪ੍ਰਗਟਾਈ ਕਿ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਜਨਰਲ ਸਕੱਤਰ ਇੰਚਾਰਜ ਦੀ ਸੁਚੱਜੀ ਰਹਿਨਮਾਈ ਹੇਠ ਵਿਨਰਜੀਤ ਸਿੰਘ ਗੋਲਡੀ ਪਾਰਟੀ ਦੀਆਂ ਨੀਤੀਆਂ ਨੂੰ ਯੂਥ ਵਿੰਗ ਨੂੰ ਨਾਲ ਲੈ ਕੇ ਪੂਰੀ ਮਿਹਨਤ ਤੇ ਲਗਨ ਨਾਲ ਆਮ ਲੋਕਾਂ ਤੱਕ ਵੱਧ ਤੋ ਵੱਧ ਪਹੁੰਚਾਉਣ ਦਾ ਕਾਰਜ ਹੋਰ ਵੀ ਪਰਿਪੱਕਤਾ ਨਾਲ ਕਰਨਗੇ ਤਾਂ ਜੋ 2019 ਦੀਆਂ ਲੋਕ ਸਭਾ ਚੋਣਾਂ 'ਚ ਅਕਾਲੀ- ਭਾਜਪਾ ਸਰਕਾਰ ਦਿੱਲੀ ਦੇ ਤਖ਼ਤ ਉੱਪਰ ਮੁੱੜ ਤੋ ਜਿੱਤ ਦਾ ਪਰਚਮ ਲਹਿਰਾਏਗੀ।

ਵਿਨਰਜੀਤ ਸਿੰਘ ਗੋਲਡੀ ਨੂੰ ਕੋਰ ਕਮੇਟੀ ਦਾ ਮੈਂਬਰ ਬਣਨ ’ਤੇ ਵਧਾਈਆਂ ਦੇਣ ਵਾਲਿਆਂ 'ਚ ਦੀਪ ਘੁਮਾਣ ਐਡੀਲੇਡ, ਅਮਿਤ ਅਲੀਸ਼ੇਰ, ਕਾਲਾ, ਲਖਵੀਰ ਸਿੰਘ ਤੂਰ, ਭੁਪਿੰਦਰ ਸਿੰਘ ਮਨੇਸ਼, ਅਮਨ ਚੀਮਾ, ਇਕਬਾਲ ਸਿੰਘ ਕੈਨਬਰਾ, ਨਵੀ ਅਗਨੀਹੋਤਰੀ, ਨਰਿੰਦਰ ਬੈਂਸ, ਜੱਸ ਮੰਡ, ਗਗਨ ਸ਼ਰਮਾ, ਤਪਿੰਦਰ ਗਰੇਵਾਲ ਬ੍ਰਿਸਬੇਨ, ਪੁਸ਼ਪਿੰਦਰ ਬਡਰੁੱਖਾ ਆਦਿ ਤੋ ਇਲਾਵਾ ਹੋਰ ਵੀ ਅਨੇਕਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਹੈ।


author

Sunny Mehra

Content Editor

Related News