ਯੂਨਾਨ: ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ, 2 ਬੱਚਿਆਂ ਸਣੇ 4 ਦੀ ਮੌਤ

Wednesday, Oct 16, 2024 - 06:27 PM (IST)

ਏਥਨਜ਼ (ਏਜੰਸੀ)- ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਮੰਗਲਵਾਰ ਸ਼ਾਮ ਨੂੰ ਏਜੀਅਨ ਸਾਗਰ ਵਿਚ ਯੂਨਾਨੀ ਟਾਪੂ ਕੋਸ ਦੇ ਤੱਟ 'ਤੇ ਡੁੱਬ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਯੂਨਾਨ ਦੇ ਸਰਕਾਰੀ ਚੈਨਲ ਈ.ਆਰ.ਟੀ . ਅਨੁਸਾਰ, ਪੀੜਤਾਂ ਵਿੱਚ 2 ਔਰਤਾਂ ਅਤੇ 2 ਬੱਚੇ ਸ਼ਾਮਲ ਸਨ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ

ਬਚਾਅ ਕਾਰਜ ਜਾਰੀ ਹੈ। ਹੇਲੇਨਿਕ ਕੋਸਟ ਗਾਰਡ ਨੇ ਕਿਹਾ ਕਿ 26 ਲੋਕਾਂ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੇ ਸਮੇਂ ਕਿਸ਼ਤੀ 'ਤੇ ਕਿੰਨੇ ਲੋਕ ਸਵਾਰ ਸਨ। ਜ਼ਿਕਰਯੋਗ ਹੈ ਕਿ 2015 ਤੋਂ, ਯੂਨਾਨ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੇ ਅਨਿਯਮਿਤ ਪ੍ਰਵਾਹ ਲਈ ਯੂਰਪੀਅਨ ਯੂਨੀਅਨ ਵਿੱਚ ਪ੍ਰਮੁੱਖ ਪ੍ਰਵੇਸ਼ ਪੁਆਇੰਟਾਂ ਵਿੱਚੋਂ ਇੱਕ ਰਿਹਾ ਹੈ। ਪਿਛਲੇ 9 ਸਾਲਾਂ ਵਿੱਚ 10 ਲੱਖ ਤੋਂ ਵੱਧ ਲੋਕ ਯੂਨਾਨ ਦੇ ਤੱਟਾਂ 'ਤੇ ਪਹੁੰਚ ਚੁੱਕੇ ਹਨ।

ਇਹ ਵੀ ਪੜ੍ਹੋ: ਡੀਜ਼ਲ ਹੋ ਗਿਆ ਮਹਿੰਗਾ, 5 ਰੁਪਏ ਵਧਾ 'ਤੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News