ਅਮਰੀਕਾ 'ਚ ਕੂੜੇ ਤੋਂ ਬਣਾਈ ਗਈ 'ਮਹਾਸ਼ਕਤੀਸ਼ਾਲੀ ਬੈਟਰੀ', 28000 ਸਾਲ ਤੱਕ ਬਿਨਾਂ ਚਾਰਜ ਦੇ ਚੱਲੇਗੀ

04/08/2021 1:40:35 AM

ਵਾਸ਼ਿੰਗਟਨ - ਅਮਰੀਕਾ ਦੇ ਇਕ ਸਟਾਰਟਅਪ ਨੇ ਪ੍ਰਮਾਣੂ ਕੂੜੇ ਦੀ ਵਰਤੋਂ ਕਰ ਕੇ ਸ਼ਕਤੀਸ਼ਾਲੀ ਬੈਟਰੀ ਬਣਾਈ ਹੈ। ਇਸ ਬੈਟਰੀ ਨੂੰ 28000 ਸਾਲ ਤੱਕ ਚਾਰਜ ਕਰਨ ਦੀ ਜ਼ਰੂਤ ਨਹੀਂ ਪਵੇਗੀ। ਰਿਪੋਰਟ ਮੁਤਾਬਕ ਨਿਊਕਲੀਅਰ ਵੈਸਟ ਤੋਂ ਨਿਕਲੇ ਰੇਡੀਓ-ਐਕਟਿਵ ਆਈਸੋਟੋਪ ਨੂੰ ਨੈਨੋ-ਡਾਇਮੰਡਸ ਦੀ ਅਲਟ੍ਰਾ-ਸਲਿਮ ਪਰਤਾਂ ਨਾਲ ਮਿਲਾ ਕੇ ਬੈਟਰੀ ਦਾ ਆਕਾਰ ਦਿੱਤਾ ਗਿਆ ਹੈ। ਇਸ ਬੈਟਰੀ ਵਿਚ ਇੰਨੀ ਤਾਕਤ ਹੈ ਕਿ ਇਹ ਇਨਸਾਨਾਂ ਦੀਆਂ 400 ਪੀੜੀਆਂ ਨੂੰ ਬਿਨਾਂ ਚਾਰਜ ਦੇ ਪਾਵਰ ਸਪਲਾਈ ਕਰ ਸਕਦੀ ਹੈ।

ਇਹ ਵੀ ਪੜੋ - ਮਿਆਂਮਾਰ 'ਚ ਫੌਜ ਖਿਲਾਫ ਮੈਦਾਨ 'ਚ ਉਤਰੀ 22 ਸਾਲਾਂ 'ਬਿਊਟੀ ਕੁਇਨ', ਦੁਨੀਆ ਨੂੰ ਕੀਤੀ ਇਹ ਅਪੀਲ

2023 ਤੱਕ ਬੈਟਰੀ ਦਾ ਪ੍ਰੋਡੱਕਸ਼ਨ ਸ਼ੁਰੂ ਕਰਨ ਦਾ ਦਾਅਵਾ
ਨੈਨੋ-ਡਾਇਮੰਡਸ ਬੈਟਰੀ ਦਾ ਦਾਅਵਾ ਹੈ ਕਿ ਰੇਡੀਓ-ਐਕਟਿਵ ਵਾਲੀ ਇਹ ਬੈਟਰੀ ਇਨਸਾਨਾਂ ਲਈ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਸਟਾਰਟਅਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਗਲੇ 2 ਸਾਲਾਂ ਦੇ ਅੰਦਰ ਅਸੀਂ ਇਸ ਬੈਟਰੀ ਦਾ ਪ੍ਰੋਡੱਕਸ਼ਨ ਸ਼ੁਰੂ ਕਰ ਦੇਵਾਂਗੇ। ਸ਼ੁਰੂਆਤੀ ਤੌਰ 'ਤੇ ਇਸ ਨੂੰ ਪੁਲਾੜ ਏਜੰਸੀਆਂ ਦੇ ਲੰਬੀ ਮਿਆਦ ਦੇ ਮਿਸ਼ਨਾਂ ਸਣੇ ਆਪਣੇ ਕਮਰਸ਼ੀਅਲ ਪਾਰਟਨਰਸ ਲਈ ਉਪਲੱਬਧ ਕਰਾਇਆ ਜਾਵੇਗਾ।

ਇਹ ਵੀ ਪੜੋ ਪਾਕਿਸਤਾਨੀ ਫੌਜ ਦਾ ਉਡਾਇਆ ਮਜ਼ਾਕ ਤਾਂ ਜਾਣਾ ਪੈ ਸਕਦੇ ਇੰਨੇ ਸਾਲ ਲਈ ਜੇਲ ਤੇ ਦੇਣੇ ਹੋਣਗੇ 5 ਲੱਖ ਰੁਪਏ

PunjabKesari

ਮੋਬਾਈਲ ਜਾਂ ਇਲੈਕਟ੍ਰਿਕ ਕਾਰ ਨੂੰ 10 ਸਾਲ ਤੱਕ ਦੇਵੇਗਾ ਪਾਵਰ
ਕੰਪਨੀ ਇਸ ਬੈਟਰੀ ਦੇ ਕਸਟਮਰ ਵਰਜਨ 'ਤੇ ਵੀ ਕੰਮ ਕਰ ਰਹੀ ਹੈ, ਜਿਹੜੀ ਕਿ 10 ਸਾਲ ਤੋਂ ਵੀ ਵਧ ਸਮੇਂ ਤੱਕ ਬਿਨਾਂ ਚਾਰਜ ਦੇ ਸਮਾਰਟਫੋਨ ਜਾਂ ਇਲੈਕਟ੍ਰਿਕ ਕਾਰ ਨੂੰ ਪਾਵਰ ਦੇ ਸਕਦੀ ਹੈ। ਕੰਪਨੀ ਨੇ ਕਿਹਾ ਕਿ ਇਹ ਨਾ ਸਿਰਫ ਸਾਡੇ ਉਪਕਰਣਾਂ ਨੂੰ ਵਾਰ-ਵਾਰ ਚਾਰਜ ਕਰਨ ਦੀ ਪਰੇਸ਼ਾਨੀਂ ਬਚਾਉਂਦੀ ਹੈ ਬਲਕਿ ਬੈਟਰੀ ਦੇ ਨਿਰਮਾਣ ਨਾਲ ਜੁੜੀਆਂ ਵਾਤਾਵਾਰਣ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕਰਦੀ ਹੈ।

ਇਹ ਵੀ ਪੜੋ -  ਕਿਮ ਕਰਦਾਸ਼ੀਅਨ ਦੇ ਨਾਂ ਨਾਲ ਜੁੜੀ ਵੱਡੀ ਉਪਲਬਧੀ, ਇਸ ਲਿਸਟ 'ਚ ਹੋਈ ਸ਼ਾਮਲ

ਡਾਇਮੰਡ ਬੈਟਰੀ ਪਿੱਛੇ ਇਹ ਹੈ ਤਕਨੀਕ
ਇਹ ਬੈਟਰੀ ਰੇਡੀਓ-ਐਕਟਿਵ ਗ੍ਰੇਫਾਇਟ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ। ਗ੍ਰੇਫਾਇਟ-ਕੂਲਡ ਪ੍ਰਮਾਣੂ ਰਿਏਕਟਰਾਂ ਵਿਚ ਵਰਤਿਆ ਜਾਂਦਾ ਹੈ, ਇਹ ਬਹੁਤ ਪਤਲੀ ਕ੍ਰਿਸਟਲੀ ਹੀਰੇ ਦੀਆਂ ਪਰਤਾਂ ਨਾਲ ਜੁੜੀ ਹੋਈ ਹੈ। ਹਰ ਇਕ ਇਕਾਈ ਵਿਚ ਇਕ ਕ੍ਰਿਸਟਲੀ ਹੀਰਾ ਹੋਵੇਗਾ ਜਿਹੜਾ ਆਇਸੋਟੋਪ ਤੋਂ ਊਰਜਾ ਨੂੰ ਲੈਂਦਾ ਹੈ। ਇਨ੍ਹਾਂ ਹੀਰਿਆਂ ਵਿਚ ਉੱਚ ਊਰਜਾ ਚਾਲਕਤਾ ਹੁੰਦੀ ਹੈ, ਜਿਸ ਦਾ ਭਾਵ ਹੈ ਕਿ ਰੇਡੀਓ-ਐਕਟਿਵ ਗ੍ਰੇਫਾਇਟ ਨਾਲ ਬਹੁਤ ਜਲਦੀ ਗਰਮੀ ਨੂੰ ਟ੍ਰਾਂਸਫਰ ਕਰਦੀ ਹੈ। ਇਹ ਪ੍ਰਕਿਰਿਆ ਇੰਨੀ ਜਲਦੀ ਹੁੰਦੀ ਹੈ ਕਿ ਜਿਸ ਨਾਲ ਬਿਜਲੀ ਪੈਦਾ ਹੋ ਜਾਂਦੀ ਹੈ।

ਇਹ ਵੀ ਪੜੋ ਪਾਕਿ 'ਚ ਆਪਣੀ 'ਟੁੱਟੀ ਹੱਡੀ' ਜੁੜਾ ਰਹੇ 'ਸ਼ਾਹਰੁਖ ਖਾਨ', ਲੋਕ ਕਰ ਰਹੇ ਟ੍ਰੋਲ


Khushdeep Jassi

Content Editor

Related News