ਵੋਕਹਾਰਟ ਨੇ ਸਪੂਤਨਿਕ ਦੇ ਉਤਪਾਦਨ ਤੇ ਸਪਲਾਈ ਲਈ ਦੁਬਈ ਦੀ ਕੰਪਨੀ ਨਾਲ ਕੀਤਾ ਸਮਝੌਤਾ

Friday, Aug 13, 2021 - 09:35 PM (IST)

ਵੋਕਹਾਰਟ ਨੇ ਸਪੂਤਨਿਕ ਦੇ ਉਤਪਾਦਨ ਤੇ ਸਪਲਾਈ ਲਈ ਦੁਬਈ ਦੀ ਕੰਪਨੀ ਨਾਲ ਕੀਤਾ ਸਮਝੌਤਾ

ਦੁਬਈ-ਦਵਾਈ ਕੰਪਨੀ ਵੋਕਹਾਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਦੁਬਈ ਦੀ ਕੰਪਨੀ ਐਨਸੋ ਹੈਲਥਕੇਅਰ ਅਤੇ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਦੀ ਸਹਾਇਕ ਕੰਪਨੀ ਨਾਲ ਕੋਵਿਡ-19 ਟੀਕਾ ਸਪੂਤਨਿਕ ਦੇ ਉਤਪਾਦਨ ਅਤੇ ਸਪਲਾਈ ਲਈ ਇਕ ਸਮਝੌਤਾ ਕੀਤਾ ਹੈ। ਵੋਕਹਾਰਟ ਨੇ ਇਕ ਰੈਗੂਲੇਟਰੀ ਸੂਚਨਾ 'ਚ ਕਿਹਾ ਕਿ ਉਸ ਨੇ ਸਪੂਤਨਿਕ ਵੀ, ਸਪੂਤਨਿਕ ਲਾਈਟ ਟੀਕੇ ਦੇ ਉਤਪਾਦਨ ਅਤੇ ਸਪਲਾਈ ਲਈ ਐਨਸੋ ਅਤੇ ਹਿਮਊਨ ਵੈਕਸੀਨ ਐੱਲ.ਐੱਲ.ਸੀ. ਨਾਲ ਇਕ ਸਮਝੌਤਾ ਕੀਤਾ ਹੈ ਜੋ ਆਰ.ਡੀ.ਆਈ.ਐੱਫ. ਦੀ ਪ੍ਰਬੰਧਨ ਕੰਪਨੀ ਦੀ ਪੂਰੀ ਮਲਕੀਅਤ ਵਾਲੀ ਇਕਾਈ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ

ਹਿਊਮਨ ਵੈਕਸੀਨ ਐੱਲ.ਐੱਲ.ਸੀ. ਨਾਲ ਸਫਲ ਤਕਨਾਜੋਲੀ ਟ੍ਰਾਂਸਫਰ ਨੂੰ ਲੈ ਕੇ ਜ਼ਰੂਰੀ ਮਨਜ਼ੂਰੀ ਅਤੇ ਹੋਰ ਸ਼ਰਤਾਂ ਦੇ ਅਧੀਨ, ਕੰਪਨੀ ਐਨਸੋ ਲਈ ਸਪੂਤਨਿਕ ਵੀ ਅਤੇ ਸਪੂਤਨਿਕ ਲਾਈਟ ਟੀਕਿਆਂ ਦੀਆਂ 62 ਕਰੋੜ ਖੁਰਾਕ ਤੱਕ ਦਾ ਉਤਪਾਦਨ ਅਤੇ ਸਪਲਾਈ ਕਰੇਗੀ। ਵੋਕਹਾਰਟ ਨੇ ਕਿਹਾ ਕਿ ਸਪੂਤਨਿਕ ਵੀ ਅਤੇ ਸਪੂਤਨਿਕ ਲਾਈਟ ਦੀਆਂ 62 ਕਰੋੜ ਖੁਰਾਕ ਤੱਕ ਦੇ ਉਤਪਾਦਨ ਦੇ ਇਕਰਾਰਨਾਮੇ ਲਈ ਸਮਝੌਤੇ ਦੀ ਮਿਆਦ ਜੂਨ 2023 ਤੱਕ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News