ਮਿਸ਼ੇਲ ਓਬਾਮਾ ਨੇ ਜਿੱਤਿਆ ਦੂਜਾ ਗ੍ਰੈਮੀ ਐਵਾਰਡ, ਪਤੀ ਬਰਾਕ ਓਬਾਮਾ ਦੀ ਕੀਤੀ ਬਰਾਬਰੀ

Monday, Feb 05, 2024 - 02:14 PM (IST)

ਨਿਊਯਾਰਕ (ਰਾਜ ਗੋਗਨਾ)- ਸੰਯੁਕਤ ਰਾਜ ਦੀ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਨੇ 'ਦਿ ਲਾਈਟ ਵੀ ਕੈਰੀ: ਓਵਰਕਮਿੰਗ ਇਨ ਅਨਸਰਟੇਨ ਟਾਈਮਜ਼' ਲਈ ਸਰਵੋਤਮ ਆਡੀਓਬੁੱਕ, ਨੈਰੇਸ਼ਨ ਅਤੇ ਸਟੋਰੀਟੈਲਿੰਗ ਰਿਕਾਰਡਿੰਗ ਲਈ ਆਪਣਾ ਦੂਜਾ ਗ੍ਰੈਮੀ ਅਵਾਰਡ ਹਾਸਲ ਕੀਤਾ ਹੈ। ਇਹ ਸਨਮਾਨ 2024 ਦੇ ਗ੍ਰੈਮੀ ਦੇ ਪ੍ਰੀ-ਸ਼ੋਅ ਦੌਰਾਨ ਪੇਸ਼ ਕੀਤਾ ਗਿਆ। ਓਬਾਮਾ ਦੇ ਨਾਲ ਮੇਰਿਲ ਸਟ੍ਰੀਪ, ਬਰਨੀ ਸੈਂਡਰਸ, ਵਿਲੀਅਮ ਸ਼ੈਟਨਰ, ਅਤੇ ਰਿਕ ਰੁਬਿਨ ਸਮੇਤ ਕਈ ਨਾਮਵਰ ਸ਼ਖਸੀਅਤਾਂਂ ਨੂੰ ਸਨਮਾਨਿਤ ਕੀਤਾ ਗਿਆ। ਹਾਲਾਂਕਿ ਉਹ ਪੁਰਸਕਾਰ ਸਵੀਕਾਰ ਕਰਨ ਲਈ ਐਵਾਰਡ ਸ਼ੋਅ ਵਿੱਚ ਹਾਜ਼ਰ ਨਹੀਂ ਸੀ, ਪਰ ਇਸ ਸ਼ਾਨਦਾਰ ਜਿੱਤ ਨੇ ਗ੍ਰੈਮੀ ਐਵਾਰਡ ਦਾ ਇਤਿਹਾਸ ਰਚ ਦਿੱਤਾ ਕਿਉਂਕਿ ਉਹ 2 ਵਾਰ ਪੁਰਸਕਾਰ ਜਿੱਤਣ ਵਾਲੀ ਪਹਿਲੀ ਸਾਬਕਾ ਫਸਟ ਲੇਡੀ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਿਸ਼ੇਲ ਨੇ ਆਪਣੀ ਆਡੀਓ ਬੁੱਕ 'ਬਿਕਮਿੰਗ' ਲਈ 2020 ਵਿਚ ਗ੍ਰੈਮੀ ਪੁਰਸਕਾਰ ਜਿੱਤਿਆ ਸੀ। 

ਇਹ ਵੀ ਪੜ੍ਹੋ: ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੇ ਬਣਾਈ ਨਵੀਂ ਪਾਰਟੀ, ਆਮ ਚੋਣਾਂ ਲਈ ਮੈਦਾਨ 'ਚ ਉਤਰੇ ਪੁੱਤਰ ਤੇ ਜਵਾਈ

ਮਿਸ਼ੇਲ ਓਬਾਮਾ ਦੀ ਦੂਜੀ ਗ੍ਰੈਮੀ ਜਿੱਤ ਨੇ ਉਨ੍ਹਾਂ ਨੂੰ ਆਪਣੇ ਪਤੀ, ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਬਰਾਬਰ ਖੜ੍ਹਾ ਕਰ ਦਿੱਤਾ ਹੈ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ 'ਡ੍ਰੀਮਜ਼ ਫਰਾਮ ਮਾਈ ਫਾਦਰ' ਅਤੇ 'ਦਿ ਔਡੈਸਿਟੀ ਆਫ਼ ਹੋਪ' ਲਈ 2 ਗ੍ਰੈਮੀ ਪੁਰਸਕਾਰ ਹਾਸਲ ਕੀਤੇ ਹਨ। ਇਹ ਸਮਾਂਤਰ ਸਫਲਤਾ ਓਬਾਮਾ ਦੇ ਪ੍ਰਭਾਵ ਨੂੰ ਹੋਰ ਵੀ ਵੱਧ ਦਰਸਾਉਂਦੀ ਹੈ ਅਤੇ ਰਾਜਨੀਤਿਕ ਅਤੇ ਸੱਭਿਆਚਾਰਕ ਦੋਵਾਂ ਖੇਤਰਾਂ ਵਿੱਚ ਤਾਕਤ ਦੀ ਦਿੱਖ ਦਰਸਾਉਂਦੀ ਹੈ। 

ਇਹ ਵੀ ਪੜ੍ਹੋ: ਬ੍ਰਿਟੇਨ ਦੇ PM ਰਿਸ਼ੀ ਸੁਨਕ ਵੀ ਹੋਏ ਬਚਪਨ 'ਚ ਨਸਲਵਾਦ ਦਾ ਸ਼ਿਕਾਰ, ਪਹਿਲੀ ਵਾਰ ਬਿਆਨ ਕੀਤਾ ਦਰਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News