PM ਮੋਦੀ ਤੇ ਟੈਸਲਾ ਦੇ ਸੀਈਓ Elon Musk ਵਿਚਾਲੇ ਮੁਲਾਕਾਤ, ਦੁਵੱਲੇ ਸਬੰਧਾਂ 'ਤੇ ਹੋ ਰਹੀ ਚਰਚਾ

Thursday, Feb 13, 2025 - 10:49 PM (IST)

PM ਮੋਦੀ ਤੇ ਟੈਸਲਾ ਦੇ ਸੀਈਓ Elon Musk ਵਿਚਾਲੇ ਮੁਲਾਕਾਤ, ਦੁਵੱਲੇ ਸਬੰਧਾਂ 'ਤੇ ਹੋ ਰਹੀ ਚਰਚਾ

ਵੈੱਬ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਵਾਸ਼ਿੰਗਟਨ ਡੀਸੀ ਮੁਲਾਕਾਤ ਹੋਣ ਵਾਲੀ ਹੈ। ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ, ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

PunjabKesari

ਪਤੀ ਦੀ ਘਿਨੌਣੀ ਕਰਤੂਤ! ਬੈੱਡਰੂਮ 'ਚ ਲਾਇਆ ਕੈਮਰਾ, ਬਣਾਏ ਗੈਰ-ਕੁਦਰਤੀ ਸਬੰਧ ਤੇ ਫਿਰ...

ਇਸ ਤੋਂ ਬਾਅਦ ਟੈਸਲਾ ਦੇ ਸੀਈਓ ਤੇ ਬਿਲੀਨੀਅਰ ਐਲੋਨ ਮਸਕ ਵੀ ਬਲੇਅਰ ਹਾਊਸ ਆਪਣੇ ਪਰਿਵਾਰ ਸਣੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਪਹੁੰਚੇ। ਇਸ ਮੀਟਿੰਗ ਵਿੱਚ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਐੱਨਐੱਸਏ ਅਜੀਤ ਡੋਭਾਲ ਵੀ ਸ਼ਾਮਲ ਹੋਏ।

PunjabKesari

ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ  ਦੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਅਤੇ ਟੈਸਲਾ ਕੰਪਨੀ ਦੇ ਮਾਲਕ ਐਲੋਨ ਮਸਕ ਨਾਲ ਮੁਲਾਕਾਤ ਜਾਰੀ ਹੈ।


ਡਾਂਸਰ 'ਤੇ ਆਇਆ ਨੌਜਵਾਨ ਦਾ ਦਿਲ! ਸਟੇਜ 'ਤੇ ਚੜ ਕਰ'ਤਾ ਅਜਿਹਾ ਕੰਮ ਸਾਰੇ ਰਹਿ ਗਏ ਹੱਕੇ ਬੱਕੇ (Video)

ਟਰੰਪ ਦੇ ਅਮਰੀਕੀ ਸੱਤਾ ਸੰਭਾਲਣ ਤੋਂ ਬਾਅਦ ਹੋਣ ਵਾਲੀ ਇਸ ਵਿਸ਼ੇਸ਼ ਮੀਟਿੰਗ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਮੀਟਿੰਗ ਤੋਂ ਬਾਅਦ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਇਹ ਦੋਵੇਂ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਵ੍ਹਾਈਟ ਹਾਊਸ ਵਿੱਚ ਮਿਲਣਗੇ। ਦੋਵੇਂ ਵਿਸ਼ਵ ਨੇਤਾ ਇਸ ਸਮੇਂ ਦੌਰਾਨ ਇੱਕ ਦੁਵੱਲੀ ਮੀਟਿੰਗ ਕਰਨਗੇ ਅਤੇ ਉਸ ਤੋਂ ਬਾਅਦ ਇੱਕ ਪ੍ਰੈਸ ਬਿਆਨ ਵੀ ਜਾਰੀ ਕਰਨਗੇ। ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਇਕੱਠੇ ਰਾਤ ਦਾ ਖਾਣਾ ਵੀ ਖਾਣਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਵਾਸ਼ਿੰਗਟਨ ਡੀਸੀ ਦੇ ਬਲੇਅਰ ਹਾਊਸ ਵਿੱਚ ਠਹਿਰੇ ਹੋਏ ਹਨ।

ਭਾਰੀ ਪਏਗੀ ਇਹ ਗਲਤੀ! TRAI ਦਾ 116 ਕਰੋੜ ਮੋਬਾਈਲ ਉਪਭੋਗਤਾਵਾਂ ਲਈ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News