ਮਿਆਮੀ ’ਚ 12 ਮੰਜ਼ਿਲਾ ਇਮਾਰਤ ਡਿੱਗਣ ਨਾਲ ਮਚੀ ਹਫੜਾ ਦਫੜੀ, ਕਰੀਬ 100 ਲੋਕ ਲਾਪਤਾ

Friday, Jun 25, 2021 - 06:30 PM (IST)

ਸਰਫਸਾਈਡ/ਅਮਰੀਕਾ (ਭਾਸ਼ਾ) : ਮਿਆਮੀ ਦੇ ਬਾਹਰੀ ਇਲਾਕੇ ਵਿਚ ਸਮੁੰਦਰ ਤੱਟ ਨੇੜੇ ਸਥਿਤ ਇਕ ਇਮਾਰਤ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਅੰਸ਼ਕ ਰੂਪ ਨਾਲ ਢਹਿ-ਢੇਰੀ ਹੋ ਗਈ, ਜਿਸ ਵਿਚ ਘੱਟ ਤੋਂ ਘੱਟ 1 ਸ਼ਖ਼ਸ ਦੀ ਮੌਤ ਹੋ ਗਈ ਅਤੇ ਇਸ ਮਲਬੇ ਵਿਚ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਦਸ਼ਾ ਹੈ। ਬਚਾਅ ਕਰਮੀਆਂ ਨੇ ਕਈ ਲੋਕਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਹੈ ਅਤੇ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਸਰਫਸਾਈਡ ਵਿਚ 12 ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਕਰੀਬ ਡੇਢ ਵਜੇ ਡਿੱਗ ਗਿਆ। ਵੀਰਵਾਰ ਸ਼ਾਮ ਤੱਕ ਵੀ ਕਰੀਬ 100 ਲੋਕਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਸੀ। ਹਾਦਸੇ ਦੇ ਸਮੇਂ ਇਮਾਰਤ ਵਿਚ ਕਿੰਨੇ ਲੋਕ ਸਨ, ਇਸ ਦੀ ਜਾਣਕਾਰੀ ਅਜੇ ਅਧਿਕਾਰੀਆਂ ਨੂੰ ਨਹੀਂ ਮਿਲੀ ਹੈ। ਉਨ੍ਹਾਂ ਨੇ ਮ੍ਰਿਤਕਾਂ ਦੀ ਸੰਖਿਆ ਵੱਧਣ ਦਾ ਖ਼ਦਸ਼ਾ ਜਤਾਇਆ ਹੈ।

ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਤਿਆਰ ਕੀਤੀ ਸੁਪਰ ਵੈਕਸੀਨ, ਕਈ ਰੂਪ ਬਦਲਣ ’ਤੇ ਵੀ ਨਹੀਂ ਬਚ ਸਕੇਗਾ ਕੋਰੋਨਾ

PunjabKesari

ਮੇਅਰ ਚਾਰਲਸ ਬਰਕੇਟ ਨੇ ਕਿਹਾ, ‘ਇਹ ਬਹੁਤ ਦੁਖ਼ਦ ਹੈ।’ ਮਿਆਮੀ-ਦਾਡੇ ਐਮਰਜੈਂਸੀ ਪ੍ਰਬੰਧਨ ਦੇ ਨਿਰਦੇਸ਼ਕ ਫਰੈਂਕ ਰਾਲਸਨ ਨੇ ‘ਮਿਆਮੀ ਹੇਰਾਲਡ’ ਨੂੰ ਦੱਸਿਆ ਕਿ ਇਮਾਰਤ ਡਿੱਗਣ ਦੇ ਕਈ ਘੰਟਿਆਂ ਬਾਅਦ ਬਚਾਅ ਕਰਮੀ ਮਲਬੇ ਵਿਚ ਫਸੇ ਇਕ ਬੱਚੇ ਤੱਕ ਪਹੁੰਚੇ, ਜਿਸ ਦੇ ਮਾਤਾ-ਪਿਤਾ ਸ਼ਾਇਦ ਜਿਉਂਦੇ ਨਹੀਂ ਬਚੇ ਹਨ। ਅਧਿਕਾਰੀਆਂ ਨੇ ਇਮਾਰਤ ਕਿਵੇਂ ਡਿੱਗੀ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਇਹ ਪਤਾ ਲੱਗਾ ਹੈ ਕਿ ਇਮਾਰਤ ਦੀ ਛੱਤ ’ਤੇ ਕੁੱਝ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਇਟਲੀ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਭਾਰਤੀਆਂ ਦੀਆਂ ਮੁਸ਼ਕਲਾਂ ਵਧੀਆਂ, ਪਤੀ-ਪਤਨੀ ਤੇ ਬੱਚਿਆਂ ਦੇ ਪਏ ਵਿਛੋੜੇ


cherry

Content Editor

Related News