ਮੈਕਸੀਕੋ ਦੀ ਸੰਸਦ ਨੇ ਬੱਚਿਆਂ ਨੂੰ ਕੁੱਟਣ ''ਤੇ ਰੋਕ ਵਾਲੇ ਕਾਨੂੰਨ ਨੂੰ ਦਿੱਤੀ ਮਨਜ਼ੂਰੀ
Friday, Dec 11, 2020 - 10:35 AM (IST)
ਮੈਕਸੀਕੋ ਸਿਟੀ- ਮੈਕਸੀਕੋ ਦੀ ਸੰਸਦ ਦੇ ਹੇਠਲੇ ਸਦਨ ਨੇ ਮਾਂ-ਬਾਪ, ਦੇਖਭਾਲ ਕਰਨ ਵਾਲਿਆਂ, ਅਧਿਆਪਕਾਂ ਜਾਂ ਰਿਸ਼ਤੇਦਾਰਾਂ ਵਲੋਂ ਬੱਚਿਆਂ ਨੂੰ ਦਿੱਤੀਆਂ ਜਾਣ ਵਲੀਆਂ ਸਾਰੇ ਤਰ੍ਹਾਂ ਦੀਆਂ ਸਰੀਰਕ ਸਜ਼ਾਵਾਂ 'ਤੇ ਰੋਕ ਲਗਾਉਣ ਸਬੰਧੀ ਇਕ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ।
ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਅਜਿਹਾ ਅੰਦਾਜ਼ਾ ਹੈ ਕਿ ਇਕ ਤੋਂ 14 ਸਾਲ ਦੇ ਵਿਚਕਾਰ 63 ਫ਼ੀਸਦੀ ਬੱਚਿਆਂ ਨੇ ਸਰੀਰਕ ਸਜ਼ਾ ਝੱਲੀ ਹੈ। ਕਾਂਗਰਸ ਮੁਤਾਬਕ ਧੱਕੇ ਮਾਰਨ, ਵਾਲ-ਕੰਨ ਖਿੱਚਣ, ਨਹੁੰ ਮਾਰਨ ਜਾਂ ਨਾਬਾਲਗਾਂ ਨੂੰ ਅਸੁਵਿਧਾ ਵਾਲੀ ਸਥਿਤੀ ਵਿਚ ਲਿਆਉਣ ਸਬੰਧੀ ਵਿਵਹਾਰ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਜਾਵੇਗਾ। ਕਾਨੂੰਨ ਨੂੰ ਹੁਣ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਬੱਚਿਆਂ ਨੂੰ ਕੁੱਟਣ-ਮਾਰਨ ਦੀ ਮਨਾਹੀ ਹੈ ਤੇ ਅਜਿਹਾ ਕਰਨ ਵਾਲੇ ਮਾਪਿਆਂ ਨੂੰ ਜੁਰਮਾਨੇ ਦੇ ਨਾਲ-ਨਾਲ ਸਜ਼ਾ ਵੀ ਮਿਲਦੀ ਹੈ।