ਭੂਚਾਲ ਦੇ ਤੇਜ਼ ਝੱਟਕਿਆਂ ਨਾਲ ਫਿਰ ਕੰਬੀ ਮੈਕਸੀਕੋ ਸਿਟੀ

09/24/2017 12:15:20 AM

ਮੈਕਸੀਕੋ ਸਿਟੀ — ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਸ਼ਨੀਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝੱਟਕਿਆਂ ਨਾਲ ਕੰਬ ਗਈ। ਅਮਰੀਕੀ ਭੂਗੋਲਿਕ ਸਰਵੇਖਣ ਮੁਤਾਬਕ ਰਿਕਟਰ ਸਕੇਲ 'ਤੇ ਇਸ 'ਤੇ ਇਸ ਭੂਚਾਲ ਦੀ ਤੀਬਰਤਾ 6.2 ਸੀ। ਭੂਚਾਲ ਦੇ ਕੇਂਦਰ ਦੱਖਣੀ ਰਾਜ ਉਹਾਕਾ 'ਚ ਸੀ। ਇਹ ਉਹ ਇਲਾਕਾ ਹੈ ਜਿਥੇ ਮੰਗਲਵਾਰ ਨੂੰ ਆਏ ਭੂਚਾਲ 'ਚ ਸਭ ਤੋਂ ਜ਼ਿਆਦਾ ਤਬਾਹੀ ਹੋਈ ਸੀ। 
ਇਸ ਤੋਂ ਪਹਿਲਾਂ ਮੈਕਸੀਕੋ ਸਿਟੀ 'ਚ ਮੰਗਲਵਾਰ ਨੂੰ 7.1 ਤੀਬਰਤਾ ਦਾ ਭੂਚਾਲ ਆਇਆ ਸੀ। ਜਿਸ 'ਚ ਘੱਟ ਤੋਂ ਘੱਟ 295 ਲੋਕਾਂ ਦੀ ਮੌਤ ਹੋ ਗਈ ਸੀ। ਹਲੇਂ ਇਥੇ ਇਹ ਪੱਤਾ ਨਹੀਂ ਲਗਿਆ ਕਿ ਸ਼ਨੀਵਾਰ ਨੂੰ ਆਏ ਭੂਚਾਲ ਨਾਲ ਕਿੰਨਾ ਨੁਕਸਾਨ ਹੋਇਆ ਹੈ।


Related News