ਮੈਕਸੀਕੋ ਦੀ ਜੇਲ੍ਹ ''ਚ ਝੜਪ, 6 ਕੈਦੀਆਂ ਦੀ ਮੌਤ ਅਤੇ 9 ਜ਼ਖਮੀ

Wednesday, Jun 23, 2021 - 10:26 AM (IST)

ਮੈਕਸੀਕੋ ਦੀ ਜੇਲ੍ਹ ''ਚ ਝੜਪ, 6 ਕੈਦੀਆਂ ਦੀ ਮੌਤ ਅਤੇ 9 ਜ਼ਖਮੀ

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਦੇ ਖਾੜੀ ਤੱਟ 'ਤੇ ਇਕ ਜੇਲ੍ਹ ਵਿਚ ਕੈਦੀਆਂ ਦੇ ਦੋ ਵਿਰੋਧੀ ਗੁੱਟਾਂ ਵਿਚਕਾਰ ਲੜਾਈ ਹੋ ਗਈ। ਇਸ ਲੜਾਈ ਵਿਚ 6 ਕੈਦੀਆਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਤਬਾਸਕੋ ਰਾਜ ਦੀ ਪੁਲਸ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਵਿਲਾਹਰਮੋਸਾ ਵਿਖੇ ਇਕ ਜੇਲ੍ਹ ਵਿਚ ਇਹ ਝੜਪ ਹੋਈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀਆਂ ਮੈਕਸੀਕੋ ਅਤੇ ਕੈਨੇਡਾ ਨਾਲ ਲਗਦੀਆਂ ਸਰਹੱਦਾਂ ਫਿਲਹਾਲ ਰਹਿਣਗੀਆਂ ਬੰਦ

ਕੈਦੀਆਂ ਨੇ ਦੇਸੀ ਹਥਿਆਰਾਂ ਦੀ ਵਰਤੋਂ ਕੀਤੀ ਜਿਸ ਵਿਚ ਮੈਕਸੀਕੋ ਵਿਚ ਆਮਤੌਰ 'ਤੇ ਵਰਤਿਆ ਜਾਣ ਵਾਲਾ ਬਲੇਡ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਹਾਲਾਤ 'ਤੇ ਕਾਬੂ ਪਾ ਲਿਆ ਹੈ ਪਰ ਜ਼ਖਮੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਤਬਾਸਕੋ ਵਿਚ ਨਸ਼ੀਲੇ ਪਦਾਰਥ ਦੇ ਗਿਹੋਰਾਂ ਦੇ ਮੈਂਬਰ ਜੇਲ੍ਹ ਵਿਚ ਅਕਸਰ ਆਪਣੇ ਵਿਰੋਧੀਆਂ ਨਾਲ ਲੜਦੇ ਰਹਿੰਦੇ ਹਨ।


author

Vandana

Content Editor

Related News