'ਨਾਫਟਾ' ਤੋਂ ਵੱਖ ਨਹੀਂ ਹੋਣਗੇ ਮੈਕਸੀਕੋ ਅਤੇ ਕੈਨੇਡਾ

09/01/2017 11:34:04 AM

ਮੈਕਸੀਕੋ ਸਿਟੀ/ਟੋਰਾਂਟੋ— ਮੈਕਸੀਕੋ ਅਤੇ ਕੈਨੇਡਾ ਦੇ ਵਿਚਕਾਰ ਉੱਤਰੀ ਅਮਰੀਕੀ ਮੁਕਤ ਵਪਾਰ ਸਮਝੌਤਾ (ਨਾਫਟਾ) ਬਰਕਰਾਰ ਰਹੇਗਾ। ਮੈਕਸੀਕੋ ਦੇ ਵਿੱਤ ਮੰਤਰੀ ਇਲਦੇਫੋਨਸੀ ਗਜਾਰਡੋ ਨੇ ਵੀਰਵਾਰ ਨੂੰ ਕਿਹਾ,''ਮੈਕਸੀਕੋ ਅਤੇ ਕੈਨੇਡਾ ਦੋਵੇਂ ਨਾਫਟਾ ਨਾਲ ਸੰਬੰਧ ਹਮੇਸ਼ਾ ਵਾਂਗ ਬਣਾ ਕੇ ਰੱਖਣਗੇ। ਭਾਵੇਂ ਹੀ ਅਮਰੀਕਾ ਇਸ ਤੋਂ ਵੱਖ ਹੋ ਜਾਵੇ।'' ਉਨ੍ਹਾਂ ਨੇ ਇੱਥੇ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ,''ਕੋਈ ਗੱਲ ਨਹੀਂ ਸਿਰਫ ਅਮਰੀਕਾ ਸਮਝੌਤੇ ਨੂੰ ਤੋੜਨ 'ਤੇ ਵਿਚਾਰ ਕਰ ਸਕਦਾ ਹੈ। ਉਹ ਜੋ ਚਾਹੇ ਫੈਸਲਾ ਲੈ ਸਕਦਾ ਹੈ। ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਗੁਆਂਢੀ ਦੇਸ਼ ਅਮਰੀਕਾ ਨਾਲ ਗੱਲਬਾਤ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ।''


Related News