ਅਮਰੀਕਾ ਨਾਲ ਲੱਗਣ ਵਾਲੀ ਸਰਹੱਦ ਨੂੰ ਮੈਕਸੀਕੋ ਗੈਰ-ਜ਼ਰੂਰੀ ਯਾਤਰਾ ਲਈ ਬੰਦ ਰੱਖੇਗਾ

Friday, Aug 14, 2020 - 12:20 PM (IST)

ਅਮਰੀਕਾ ਨਾਲ ਲੱਗਣ ਵਾਲੀ ਸਰਹੱਦ ਨੂੰ ਮੈਕਸੀਕੋ ਗੈਰ-ਜ਼ਰੂਰੀ ਯਾਤਰਾ ਲਈ ਬੰਦ ਰੱਖੇਗਾ

ਮੈਕਸੀਕੋ ਸਿਟੀ- ਮੈਕਸੀਕੋ ਇਕ ਹੋਰ ਮਹੀਨੇ ਲਈ ਅਮਰੀਕਾ ਨਾਲ ਲੱਗਣ ਵਾਲੀ ਆਪਣੀ ਸਰਹੱਦ ਨੂੰ ਗੈਰ-ਜ਼ਰੂਰੀ ਯਾਤਰਾ ਲਈ ਬੰਦ ਰੱਖਣ 'ਤੇ ਵਿਚਾਰ ਕਰ ਰਿਹਾ ਹੈ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਾਰਡ ਨੇ ਵੀਰਵਾਰ ਨੂੰ ਇਹ ਕਿਹਾ। ਸਰਹੱਦ ਬੰਦ ਰੱਖਣ ਨੂੰ ਲੈ ਕੇ ਵਰਤਮਾਨ ਵਿਵਸਥਾ 21 ਅਗਸਤ ਤੱਕ ਲਈ ਸੀ ਪਰ ਐਬਾਰਡ ਨੇ ਕਿਹਾ ਕਿ ਇਸ ਸਮੇਂ ਸਰਹੱਦ ਖੋਲ੍ਹਣ ਦਾ ਕੋਈ ਅਰਥ ਨਹੀਂ ਨਿਕਲਦਾ ਹੈ।

ਉਨ੍ਹਾਂ ਨੇ ਦੱਖਣ-ਪੱਛਮੀ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਸਰਹੱਦ ਨੂੰ ਬੰਦ ਰੱਖਣ ਦੀ ਸੂਚਨਾ ਅਮਰੀਕਾ ਨੂੰ ਦੇ ਦਿੱਤੀ। ਸਾਂਝੀ ਸਰਹੱਦ 'ਤੇ ਯਾਤਰਾ ਪਾਬੰਦੀ ਦੀ ਘੋਸ਼ਣਾ 18 ਮਾਰਚ ਨੂੰ ਕੀਤੀ ਗਈ ਸੀ। ਇਸ ਨੂੰ ਮਹੀਨੇ ਦੇ ਆਧਾਰ 'ਤੇ ਵਧਾਇਆ ਗਿਆ। ਯਾਤਰਾ ਪਾਬੰਦੀ ਅਮਰੀਕਾ-ਕੈਨੇਡਾ ਸਰਹੱਦ 'ਤੇ ਵੀ ਲੱਗੀ ਹੈ। ਐਬਾਰਡ ਨੇ ਕਿਹਾ ਕਿ ਇਸ ਸਮੇਂ ਤਾਂ ਸਰਹੱਦ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਵਿਵਸਥਾ ਵਿਚ ਫਿਲਹਾਲ ਬਦਲਾਅ ਕਰਨਾ ਸਮਝਦਾਰੀ ਨਹੀਂ ਹੋਵੇਗੀ। ਇਸ ਲਈ ਅਸੀਂ ਇਸ ਪਾਬੰਦੀ ਨੂੰ ਇਕ ਮਹੀਨੇ ਲਈ ਵਧਾ ਰਹੇ ਹਨ। ਮੈਕਸੀਕੋ ਵਿਚ ਕੋਰੋਨਾ ਦੇ 5 ਲੱਖ ਮਾਮਲੇ ਹਨ ਅਤੇ ਤਕਰੀਬਨ 55 ਹਜ਼ਾਰ ਪੀੜਤਾਂ ਦੀ ਮੌਤ ਹੋਈ ਹੈ। 


author

Lalita Mam

Content Editor

Related News