ਮੈਕਸੀਕੋ ''ਚ ਰਾਸ਼ਟਰਪਤੀ ਰਿਹਾਇਸ਼ ਨੇੜੇ ਗੋਲੀਬਾਰੀ, 4 ਲੋਕਾਂ ਦੀ ਮੌਤ
Sunday, Dec 08, 2019 - 11:33 AM (IST)

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਵਿਚ ਰਾਸ਼ਟਰਪਤੀ ਰਿਹਾਇਸ਼ ਨੇੜੇ ਸ਼ਨੀਵਾਰ ਨੂੰ ਗੋਲਾਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ 4 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਇਕ ਹਥਿਆਰਬੰਦ ਵਿਅਕਤੀ ਪੇਸ਼ਾਬ ਕਰਨ ਲਈ ਨੈਸ਼ਨਲ ਪੈਲੇਸ ਨੇੜੇ ਇਕ ਅਪਾਰਟਮੈਂਟ ਦੀ ਇਮਾਰਤ ਵਿਚ ਦਾਖਲ ਹੋਇਆ। ਇੱਥੇ ਵਿਅਕਤੀ ਦੀ ਇਮਾਰਤ ਦੇ ਵਸਨੀਕਾਂ ਨਾਲ ਝੜਪ ਹੋ ਗਈ।
ਰਿਪੋਰਟਾਂ ਵਿਚ ਪੁਲਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਫਿਰ ਉਸ ਨੇ ਪਿਸਤੌਲ ਕੱਢੀ ਅਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀਆਂ ਨੇ ਕਿਹਾ ਕਿ ਬੰਦੂਕਧਾਰੀ ਨੇ ਤਿੰਨ ਲੋਕਾਂ ਨੂੰ ਮਾਰ ਦਿੱਤਾ, ਜਿਸ ਮਗਰੋਂ ਪੁਲਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀਬਾਰੀ ਦੀ ਘਟਨਾ ਸਮੇਂ ਮੈਕਸੀਕਨ ਰਾਸ਼ਟਰਪਤੀ ਐਂਡਰੇਸ ਲੋਪੇਜ਼ ਓਬਰਾਡੋਰ ਆਪਣੀ ਰਿਹਾਇਸ਼ ਵਿਚ ਨਹੀਂ ਸਨ।