ਮੈਕਸੀਕੋ ਬੱਸ ਹਾਦਸਾ : ਮ੍ਰਿਤਕਾਂ ਦੀ ਗਿਣਤੀ ਹੋਈ 13

11/20/2019 3:07:27 PM

ਮੈਕਸੀਕੋ ਸਿਟੀ (ਭਾਸ਼ਾ): ਮੱਧ ਮੈਕਸੀਕੋ ਵਿਚ ਇਕ ਹਾਈਵੇਅ 'ਤੇ 3 ਬੱਸਾਂ ਦੀ ਹੋਈ ਭਿਆਨਕ ਟੱਕਰ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 13 ਹੋ ਗਈ ਹੈ। ਮੈਕਸੀਕੋ ਦੇ ਵਕੀਲ ਦਫਤਰ ਨੇ ਦੱਸਿਆ ਕਿ ਮੰਗਲਵਾਰ ਨੂੰ ਦੋ ਹੋਰ ਜ਼ਖਮੀਆਂ ਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸ਼ਿਨਹੂਆ ਮੁਤਾਬਕ ਮੈਕਸੀਕੋ ਦੇ ਸ਼ਹਿਰ ਅਕਾਟੇਪੇਕ ਦੇ ਨੇੜੇ ਸਥਿਤ ਇਕ ਹਾਈਵੇਅ 'ਤੇ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ ਲੱਗਭਗ 7:30 ਵਜੇ ਇਹ ਹਾਦਸਾ ਵਾਪਰਿਆ। ਅਧਿਕਾਰੀਆਂ ਮੁਤਾਬਕ ਘਟਨਾਸਥਲ 'ਤੇ 3 ਸਾਲ ਦੇ ਬੱਚੇ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ।

ਕਥਿਤ ਤੌਰ 'ਤੇ ਬੱਸਾਂ ਵਿਚੋਂ ਇਕ ਨੇ ਹਾਈਵੇਅ ਦੇ ਕਿਨਾਰੇ ਇਕ ਸਟਾਪ 'ਤੇ ਖੜ੍ਹੀਆਂ ਦੋ ਹੋਰ ਬੱਸਾਂ ਨੂੰ ਟੱਕਰ ਮਾਰ ਦਿੱਤੀ ਸੀ। ਮੈਕਸੀਕੋ ਦੇ ਅਟਾਰਨੀ ਜਨਰਲ ਅਲੈਜ਼ੈਂਡਰੋ ਗੋਮੇਜ਼ ਦੇ ਮੁਤਾਬਕ,''ਕੁੱਲ 29 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿਚ 19 ਪੁਰਸ਼ ਅਤੇ 10 ਔਰਤਾਂ ਹਨ।'' ਗੋਮੇਜ਼ ਨੇ ਕਿਹਾ ਕਿ ਤਿੰਨੇ ਬੱਸਾਂ ਦੇ ਡਰਾਈਵਰ ਮੌਕੇ 'ਤੇ ਭੱਜ ਗਏ ਪਰ ਅਧਿਕਾਰੀਆਂ ਨੇ ਉਨ੍ਹਾਂ ਵਿਚੋਂ ਇਕ ਨੂੰ ਫੜ ਲਿਆ। ਜ਼ਖਮੀਆਂ ਵਿਚੋਂ 16 ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


Vandana

Content Editor

Related News