ਗਵਾਦਲਹਾਰਾ ''ਚ ਅਮਰੀਕੀ ਵਣਜ ਦੂਤਘਰ ''ਤੇ ਵਿਸਫੋਟਕ ਹਮਲਾ

Sunday, Dec 02, 2018 - 11:24 AM (IST)

ਗਵਾਦਲਹਾਰਾ ''ਚ ਅਮਰੀਕੀ ਵਣਜ ਦੂਤਘਰ ''ਤੇ ਵਿਸਫੋਟਕ ਹਮਲਾ

ਗਵਾਦਲਹਾਰਾ (ਭਾਸ਼ਾ)— ਮੈਕਸੀਕੋ ਦੇ ਗਵਾਦਲਹਾਰਾ ਵਿਚ ਅਮਰੀਕੀ ਵਣਜ ਦੂਤਘਰ 'ਤੇ ਇਕ ਵਿਸੋਫਟਕ ਹਮਲਾ ਕੀਤਾ ਗਿਆ। ਇਹ ਹਮਲਾ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਸ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੇ ਦੌਰੇ ਦੇ ਕੁਝ ਘੰਟੇ ਪਹਿਲਾਂ ਹੀ ਕੀਤਾ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਮਲਾ ਸ਼ੁੱਕਰਵਾਰ ਦੇਰ ਰਾਤ ਹੋਇਆ ਜਿਸ ਨਾਲ ਕੰਧ ਵਿਚ 40 ਸੈਂਟੀਮੀਟਰ ਦਾ ਇਕ ਟੋਇਆ ਬਣ ਗਿਆ ਪਰ ਚੰਗੀ ਕਿਸਮਤ ਨਾਲ ਕੋਈ ਜ਼ਖਮੀ ਨਹੀਂ ਹੋਇਆ। 

ਪੱਛਮੀ ਸੂਬੇ ਜਲਿਸਕੋ ਲਈ ਇਸਤਗਾਸਾ ਦਫਤਰ (ਜਿੱਥੇ ਗਵਾਦਲਹਾਰਾ ਸਥਿਤ ਹੈ) ਨੇ ਟਵਿੱਟਰ 'ਤੇ ਕਿਹਾ,''ਫੈਡਰਲ ਅਧਿਕਾਰੀਆਂ ਨੂੰ ਹਮਲੇ ਦੀ ਜਾਂਚ ਸੌਂਪ ਦਿੱਤੀ ਗਈ ਹੈ। ਜੋ ਤੈਅ ਸਮੇਂ ਵਿਚ ਮਾਮਲੇ 'ਤੇ ਜਾਣਕਾਰੀ ਦੇਣਗੇ।'' ਜਾਣਕਾਰੀ ਮੁਤਾਬਕ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਸ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਅਤੇ ਉਨ੍ਹਾਂ ਦੀ ਸਲਾਹਕਾਰ ਇਵਾਂਕਾ ਟਰੰਪ ਦੇ ਦੌਰੇ ਦੇ ਕੁਝ ਘੰਟੇ ਪਹਿਲਾਂ ਹੀ ਇਹ ਹਮਲਾ ਕੀਤਾ ਗਿਆ। ਮੈਕਸੀਕੋ ਦੇ ਨਵੇਂ ਰਾਸ਼ਟਰਪਤੀ ਐਂਡਰਸ ਮੈਨੁਅਲ ਲੋਪੇਜ਼ ਦੇ ਸਹੁੰ ਚੁੱਕ ਸਮਾਗਮ ਵਿਚ ਇਕ ਉੱਚ ਪੱਧਰੀ ਅਮਰੀਕੀ ਵਫਦ ਦੀ ਅਗਵਾਈ ਕਰਨ ਦੋਵੇਂ ਸ਼ਨੀਵਾਰ ਸਵੇਰੇ ਇੱਥੇ ਪਹੁੰਚੇ ਸਨ।


author

Vandana

Content Editor

Related News