ਟੌਪ-ਲੈੱਸ ਲੜਕੀਆਂ ਨਾਲ ਫੋਟੋਆਂ ਖਿਚਵਾਉਣ ਕਾਰਨ ਤਿੰਨ ਪੁਲਸੀਏ ਸਸਪੈਂਡ

Wednesday, Mar 14, 2018 - 04:49 AM (IST)

ਟੌਪ-ਲੈੱਸ ਲੜਕੀਆਂ ਨਾਲ ਫੋਟੋਆਂ ਖਿਚਵਾਉਣ ਕਾਰਨ ਤਿੰਨ ਪੁਲਸੀਏ ਸਸਪੈਂਡ

ਮੈਕਸੀਕੋ ਸਿਟੀ— ਮੈਕਸੀਕੋ ਦੇ ਕੈਰੀਬੀਅਨ ਤੱਟੀ ਸੂਬੇ ਕੁਵਿਨਟਾਨਾ ਰੂ 'ਚ ਪੁਲਸ ਕਰਮਚਾਰੀਆਂ ਨੂੰ ਲੜਕੀਆਂ ਨਾਲ ਤਸਵੀਰਾਂ ਖਿੱਚਵਾਉਣੀਆਂ ਮਹਿੰਗੀਆਂ ਪੈ ਗਈਆਂ। ਜਿਸ ਕਾਰਨ ਤਿੰਨਾਂ ਪੁਲਸ ਕਰਮਚਾਰੀਆਂ ਨੂੰ ਪ੍ਰਬੰਧਕੀ ਦੋਸ਼ਾਂ ਹੇਠ ਸਸਪੈਂਡ ਕਰ ਦਿੱਤਾ ਗਿਆ। 

 

ਇਸ ਘਟਨਾ ਤੋਂ ਬਾਅਦ ਸੂਬਾ ਸਰਕਾਰ ਨੇ ਪਹਿਲਾਂ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਸੋਮਵਾਰ ਦੇ ਇਕ ਬਿਆਨ 'ਚ ਇਹ ਜ਼ਰੂਰ ਕਿਹਾ ਗਿਆ ਕਿ ਉਨ੍ਹਾਂ ਦੇ ਇਸ ਵਤੀਰੇ ਨਾਲ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਕੰਮ ਤੋਂ ਉਨ੍ਹਾਂ ਦਾ ਧਿਆਨ ਭਟਕ ਰਿਹਾ ਸੀ। ਇਸ 'ਤੇ ਸਥਾਨਕ ਮੀਡੀਆ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਕੀ ਉਨ੍ਹਾਂ ਦਾ ਧਿਆਨ ਲੜਕੀਆਂ ਭਟਕਾ ਰਹੀਆਂ ਸਨ। ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਪੁਲਸ ਕਰਮਚਾਰੀ ਆਪਣੀ ਪੂਰੀ ਵਰਦੀ 'ਚ ਟੌਪ-ਲੈੱਸ ਲੜਕੀਆਂ ਨਾਲ ਤਸਵੀਰਾਂ ਖਿਚਵਾ ਰਹੇ ਹਨ।
21 ਫਰਵਰੀ ਨੂੰ ਹੀ ਇਲਾਕੇ ਦੇ ਇਕ ਰਿਜ਼ੋਰਟ 'ਚ ਬੰਬ ਧਮਾਕਾ ਹੋਇਆ ਸੀ, ਜਿਸ ਕਾਰਨ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਪੁਲਸ ਦੀ ਮੌਜੂਦਗੀ ਵਧਾ ਦਿੱਤੀ ਗਈ ਸੀ।


Related News