ਮੈਕਸੀਕੋ ਸਿਟੀ ''ਚ ਡਿੱਗਿਆ ਮੈਟਰੋ ਦਾ ਪੁਲ, 13 ਲੋਕਾਂ ਦੀ ਮੌਤ ਤੇ 70 ਜ਼ਖਮੀ (ਵੀਡੀਓ ਤੇ ਤਸਵੀਰਾਂ)

Tuesday, May 04, 2021 - 12:34 PM (IST)

ਮੈਕਸੀਕੋ ਸਿਟੀ ''ਚ ਡਿੱਗਿਆ ਮੈਟਰੋ ਦਾ ਪੁਲ, 13 ਲੋਕਾਂ ਦੀ ਮੌਤ ਤੇ 70 ਜ਼ਖਮੀ (ਵੀਡੀਓ ਤੇ ਤਸਵੀਰਾਂ)

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਸਿਟੀ ਵਿਚ ਸੋਮਵਾਰ ਰਾਤ ਮੈਟਰੋ ਪੁਲ ਦਾ ਖੰਭਾ ਡਿੱਗ ਪਿਆ। ਇਸ ਹਾਦਸੇ ਵਿਚ ਮਲਬੇ ਹੇਠ ਦੱਬ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਮੈਕਸੀਕੋ ਸਿਟੀ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਟਵੀਟ ਕਰ ਕੇ ਦੱਸਿਆ ਕਿ ਰਾਜਧਾਨੀ ਦੇ ਦੱਖਣੀ ਹਿੱਸੇ ਵਿਚ ਵਾਪਰੇ ਹਾਦਸੇ ਵਿਚ 70 ਲੋਕ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। 

PunjabKesari

PunjabKesari

ਘਟਨਾਸਥਲ 'ਤੇ ਪਹੁੰਚੀ ਮੈਕਸੀਕੋ ਸਿਟੀ ਦੀ ਮੇਅਰ ਕਲਾਊਡੀਆ ਸ਼ਿਨਬੌਮ ਨੇ ਦੱਸਿਆ ਕਿ ਪੁਲ ਦਾ ਖੰਭਾ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ। ਖੰਭਾ ਡਿੱਗਣ ਨਾਲ ਪੁਲ ਦਾ ਇਕ ਹਿੱਸਾ ਸੜਕ 'ਤੇ ਡਿੱਗ ਪਿਆ, ਜਿਸ ਨਾਲ ਮਲਬੇ ਹੇਠ ਕਈ ਕਾਰਾਂ ਦੱਬੀਆਂ ਗਈਆਂ। ਹਾਦਸਾ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ ਸਾਢੇ 10 ਵਜੇ ਵਾਪਰਿਆ। ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ, ਜਿਸ ਵਿਚ ਟਰੇਨ ਦਾ ਇਕ ਹਿੱਸਾ ਨੁਕਸਾਨਿਆ ਗਿਆ ਦਿਸ ਰਿਹਾ ਹੈ। 

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ - ਕੋਵਿਡ-19 : ਕੁਵੈਤ ਤੋਂ ਆਈ ਮਦਦ, 282 ਸਿਲੰਡਰ, 60 ਆਕਸੀਜਨ ਕੰਸਨਟ੍ਰੇਟਰ ਪੁੱਜੇ ਭਾਰਤ

ਬਚਾਅਕਰਮੀ ਲੋਕਾਂ ਨੂੰ ਕੱਢਦੇ ਨਜ਼ਰ ਆ ਰਹੇ ਹਨ। ਮੈਟਰੋ-ਲਾਈਨ 12 'ਤੇ ਇਹ ਹਾਦਸਾ ਵਾਪਰਿਆ। ਇਸ ਲਾਈਨ ਦੇ ਨਿਰਮਾਣ ਵਿਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਵਰਤੀਆਂ ਜਾਣ ਕਾਰਨ ਦੇ ਦੋਸ਼ ਲੱਗੇ ਸਨ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਇਬਰਾਡ ਨੇ ਟਵੀਟ ਕੀਤਾ ਕਿ ਇਹ ਦਰਦਨਾਕ ਹਾਦਸਾ ਵਾਪਰਿਆ ਹੈ।

PunjabKesari

 

 


author

Vandana

Content Editor

Related News