AI ਕਰਕੇ Meta ਦੇ ਸ਼ੇਅਰਾਂ ''ਚ ਭਾਰੀ ਗਿਰਾਵਟ, ਨਿਵੇਸ਼ਕਾਂ ''ਚ ਮਚੀ ਹਾਹਾਕਾਰ

Thursday, Oct 30, 2025 - 07:32 PM (IST)

AI ਕਰਕੇ Meta ਦੇ ਸ਼ੇਅਰਾਂ ''ਚ ਭਾਰੀ ਗਿਰਾਵਟ, ਨਿਵੇਸ਼ਕਾਂ ''ਚ ਮਚੀ ਹਾਹਾਕਾਰ

ਬਿਜ਼ਨੈੱਸ ਡੈਸਕ- ਸੋਸ਼ਲ ਮੀਡੀਆ ਦੀ ਵੱਡੀ ਕੰਪਨੀ ਮੈਟਾ ਪਲੇਟਫਾਰਮਜ਼ ਦੇ ਸ਼ੇਅਰ ਨੂੰ 12 ਫੀਸਦੀ ਤੋਂ ਵੱਧ ਡਿੱਗ ਗਏ। ਮਾਰਕੀਟ ਦੀ ਇਹ ਗਿਰਾਵਟ ਇਸ ਲਈ ਆਈ ਕਿਉਂਕਿ ਕੰਪਨੀ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) 'ਤੇ ਧੜਲੇ ਨਾਲ ਕੀਤੇ ਜਾ ਰਹੇ ਖਰਚਿਆਂ ਦੀਆਂ ਯੋਜਨਾਵਾਂ ਦੇ ਭੁਗਤਾਨ ਬਾਰੇ ਨਿਵੇਸ਼ਕਾਂ ਵਿੱਚ ਸ਼ੱਕ ਪੈਦਾ ਹੋ ਗਿਆ ਹੈ। ਇਸ ਵੱਡੇ ਖਰਚੇ ਨੇ ਕੰਪਨੀ ਦੇ ਮਜ਼ਬੂਤ ਤੀਜੀ ਤਿਮਾਹੀ ਦੇ ਨਤੀਜਿਆਂ ਨੂੰ ਵੀ ਬੇਕਾਰ ਕਰ ਦਿੱਤਾ ਹੈ।

PunjabKesari

ਮਜ਼ਬੂਤ ਕਮਾਈ, ਫਿਰ ਵੀ ਗਿਰਾਵਟ

ਮੈਟਾ ਨੇ ਤੀਜੀ ਤਿਮਾਹੀ ਲਈ ਵਾਲ ਸਟਰੀਟ ਦੇ ਅਨੁਮਾਨਾਂ ਨੂੰ ਪਾਰ ਕਰਦੇ ਹੋਏ, ਐਡਜਸਟਡ ਕਮਾਈ 7.25 ਡਾਲਰ ਪ੍ਰਤੀ ਸ਼ੇਅਰ ਅਤੇ 51.24 ਬਿਲੀਅਨ ਡਾਲਰ ਦੀ ਆਮਦਨ ਦਰਜ ਕੀਤੀ। ਕੰਪਨੀ ਦੇ ਮਾਲੀਏ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 26 ਫੀਸਦੀ  ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਕੰਪਨੀ ਵੱਲੋਂ ਆਪਣੇ ਪੂੰਜੀਗਤ ਖਰਚ ਦਾ ਟੀਚਾ ਵਧਾਉਣ ਤੋਂ ਬਾਅਦ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ। ਮੈਟਾ ਹੁਣ ਉੱਨਤ ਏਆਈ ਟੂਲ ਬਣਾਉਣ ਲਈ ਮੁਕਾਬਲੇਬਾਜ਼ਾਂ ਨਾਲ ਦੌੜ ਰਹੀ ਹੈ।

AI 'ਤੇ ਖਰਚ ਵਧਾਇਆ

ਮੈਟਾ ਨੇ ਆਪਣੇ 2025 ਦੇ ਪੂੰਜੀਗਤ ਖਰਚਿਆਂ ਦੀ ਗਾਈਡੈਂਸ ਨੂੰ ਵਧਾ ਦਿੱਤਾ ਹੈ। ਕੰਪਨੀ ਹੁਣ 70 ਬਿਲੀਅਨ ਡਾਲਰ ਤੋਂ 72 ਬਿਲੀਅਨ ਡਾਲਰ ਦੇ ਵਿਚਕਾਰ ਕੈਪੈਕਸ ਦੀ ਉਮੀਦ ਕਰ ਰਹੀ ਹੈ, ਜੋ ਕਿ ਪਹਿਲਾਂ 66 ਬਿਲੀਅਨ ਡਾਲਰ ਤੋਂ 72 ਬਿਲੀਅਨ ਡਾਲਰ ਦੇ ਵਿਚਕਾਰ ਸੀ।

ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਬੁੱਧਵਾਰ ਨੂੰ ਕਮਾਈ ਕਾਲ ਦੌਰਾਨ ਕੰਪਨੀ ਦੀਆਂ ਅਭਿਲਾਸ਼ੀ ਖਰਚ ਯੋਜਨਾਵਾਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, "ਅਜੇ ਇਹ ਕਾਫ਼ੀ ਸ਼ੁਰੂਆਤੀ ਹੈ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਮੁੱਖ ਕਾਰੋਬਾਰ ਵਿੱਚ ਇਸ ਦੇ (ਖਰਚੇ ਦੇ) ਰਿਟਰਨ ਦੇਖ ਰਹੇ ਹਾਂ।" ਜ਼ੁਕਰਬਰਗ ਨੇ ਅੱਗੇ ਕਿਹਾ ਕਿ ਕੰਪਨੀ ਸੁਪਰਇੰਟੈਲੀਜੈਂਸ ਦੀ ਆਮਦ ਲਈ ਤਿਆਰੀ ਵਜੋਂ "ਹਮਲਾਵਰ" ਢੰਗ ਨਾਲ ਸਮਰੱਥਾ ਦਾ ਨਿਰਮਾਣ ਕਰ ਰਹੀ ਹੈ, ਜਿਸ ਨਾਲ ਮੈਟਾ ਨੂੰ "ਕਈ ਵੱਡੇ ਮੌਕਿਆਂ ਵਿੱਚ ਇੱਕ ਪੀੜ੍ਹੀਗਤ ਪੈਰਾਡਾਈਮ ਤਬਦੀਲੀ ਲਈ ਆਦਰਸ਼ ਸਥਿਤੀ" ਮਿਲੇਗੀ।


author

Rakesh

Content Editor

Related News