ਮੈਰੀਡੀਅਨ ਨਿਵਾਸੀ ਨੇ ਛੇਵੀਂ ਵਾਰ ਜਿੱਤੀ ਲੱਖਾਂ ਡਾਲਰ ਦੀ ਲਾਟਰੀ

Tuesday, Feb 02, 2021 - 08:08 AM (IST)

ਮੈਰੀਡੀਅਨ ਨਿਵਾਸੀ ਨੇ ਛੇਵੀਂ ਵਾਰ ਜਿੱਤੀ ਲੱਖਾਂ ਡਾਲਰ ਦੀ ਲਾਟਰੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕਿਸਮਤ ਕਦੋਂ ਕਿਸੇ 'ਤੇ ਮਿਹਰਬਾਨ ਹੋ ਜਾਂਦੀ ਹੈ, ਇਸ ਦੀ ਮਿਸਾਲ ਇਕ ਆਈਡਾਹੋ ਨਿਵਾਸੀ ਨੇ ਕਾਇਮ ਕੀਤੀ ਹੈ, ਜਿਸ ਨੇ ਛੇਵੀਂ ਵਾਰ ਲੱਖਾਂ ਡਾਲਰ ਦਾ ਇਨਾਮ ਲਾਟਰੀ ਦੇ ਰੂਪ ਵਿਚ ਜਿੱਤਿਆ ਹੈ। 

ਆਈਡਾਹੋ ਦੇ ਮੈਰੀਡੀਅਨ ਵਾਸੀ ਬ੍ਰਾਇਨ ਮੌਸ ਨੇ ਵੀਰਵਾਰ 28 ਜਨਵਰੀ ਨੂੰ ਆਈਡਾਹੋ ਲਾਟਰੀ ਸਕ੍ਰੈਚ ਗੇਮ ਕ੍ਰਾਸਵਰਡ ਵਿਚ 2,50,000 ਡਾਲਰ ਦੀ ਜਿੱਤ ਪ੍ਰਾਪਤ ਕੀਤੀ ਹੈ। ਇਸ ਵਿਅਕਤੀ ਬ੍ਰਾਇਨ ਦੀ ਇਹ ਛੇਵੀਂ ਵੱਡੀ ਇਨਾਮੀ ਲਾਟਰੀ ਦੀ ਜਿੱਤ ਹੈ ।ਬ੍ਰਾਇਨ ਮੈਰੀਡੀਅਨ ਵਿਚ ਨਿਊਕੋ ਸਪੋਰਟ ਐਂਡ ਨਿਊਟ੍ਰੀਸ਼ੀਅਨ ਸਿਹਤ ਸਟੋਰ ਦਾ ਮਾਲਕ ਹੈ। 

ਬ੍ਰਾਇਨ ਨੇ ਜਿੱਤਣ ਵਾਲੀ ਇਹ ਟਿਕਟ ਈਗਲ ਰੋਡ ਅਤੇ ਮੈਰੀਡੀਅਨ ਦੇ ਗੋਲਡਸਟੋਨ ਦੇ ਐਕਸਟ੍ਰਾਮੇਲ ਤੋਂ ਖਰੀਦੀ ਸੀ ਅਤੇ  ਇਸ ਜੇਤੂ ਟਿਕਟ ਨੂੰ ਵੇਚਣ ਦੇ  ਲਈ ਐਕਸਟ੍ਰਾਮੇਲ ਨੂੰ ਆਈਡਾਹੋ ਲਾਟਰੀ ਵੱਲੋਂ 20,000 ਡਾਲਰ ਦਾ ਬੋਨਸ ਭੁਗਤਾਨ ਦਿੱਤਾ ਜਾਵੇਗਾ। ਇਸ ਲਾਟਰੀ ਦੇ ਵਿਜੇਤਾ ਬ੍ਰਾਇਨ ਨੇ ਦੱਸਿਆ ਕਿ ਉਹ ਆਪਣੀਆਂ ਜਿੱਤਾਂ ਦੇ ਪੈਸੇ ਆਪਣੀ ਲੜਕੀ ਦੇ ਭਵਿੱਖ ਅਤੇ ਸਿੱਖਿਆ ਲਈ ਇਕ ਪਾਸੇ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਆਈਡਾਹੋ ਲਾਟਰੀ ਅਨੁਸਾਰ 1989 ਵਿਚ ਸ਼ੁਰੂ ਹੋਈ ਇਸ ਲਾਟਰੀ ਨੇ 4.2 ਬਿਲੀਅਨ ਡਾਲਰ ਤੋਂ ਵੱਧ ਦੇ ਉਤਪਾਦਾਂ ਨੂੰ ਵੇਚਣ ਦੇ ਨਾਲ ਲੋਕਾਂ ਨੂੰ 2.6 ਬਿਲੀਅਨ ਡਾਲਰ ਤੋਂ ਵੱਧ ਦੇ ਇਨਾਮ ਦਿੱਤੇ ਹਨ। ਇਸ ਦੇ ਇਲਾਵਾ 249 ਮਿਲੀਅਨ ਡਾਲਰ ਰਿਟੇਲ ਕਮਿਸ਼ਨਾਂ ਵਿਚ ਵੀ ਦਿੱਤੇ ਹਨ।
 


author

Lalita Mam

Content Editor

Related News