ਔਰਤਾਂ ਨਾਲੋਂ ਜ਼ਿਆਦਾ ਝੂਠ ਬੋਲਦੇ ਹਨ ਮਰਦ

01/08/2020 8:41:14 PM

ਲੰਡਨ- ਮਰਦਾਂ ਨੂੰ ਲੱਗਦਾ ਹੈ ਕਿ ਉਹ ਔਰਤਾਂ ਦੇ ਮੁਕਾਬਲੇ ਵਿਚ ਕਿਤੇ ਚੰਗਾ ਝੂਠ ਬੋਲ ਸਕਦੇ ਹਨ। ਝੂਠ ਬੋਲਣ ਤੋਂ ਬਾਅਦ ਇਸ ਤੋਂ ਸਾਫ-ਸਾਫ ਬਚ ਨਿਕਲਣ ਵਿਚ ਮਾਹਰ ਹਨ। ਇਹ ਗੱਲ ਹਾਲ ਹੀ ਵਿਚ ਹੋਈ ਇਕ ਸਟੱਡੀ ਵਿਚ ਸਾਹਮਣੇ ਆਈ ਹੈ। ਸਟੱਡੀ ਦੇ ਨਤੀਜੇ ਵਿਚ ਸਾਹਮਣੇ ਆਇਆ ਹੈ ਕਿ ਮਰਦ ਟੈਕਸਟ ਮੈਸੇਜ ਤੇ ਸੋਸ਼ਲ ਮੀਡੀਆ ਦੀ ਥਾਂ ਫੇਸ-ਟੂ-ਫੇਸ ਜ਼ਿਆਦਾ ਝੂਠ ਬੋਲਦੇ ਹਨ। ਇਹ ਸਟੱਡੀ ਯੂਨੀਵਰਸਿਟੀ ਆਫ ਪੋਸਟਮਾਊਥ, ਯੂ. ਕੇ. ਵਲੋਂ ਕੀਤੀ ਗਈ ਸੀ।

ਖੋਜ ਵਿਚ ਪਤਾ ਲੱਗਾ ਹੈ ਕਿ ਜੋ ਲੋਕ ਗੱਲਬਾਤ ਕਰਨ ਵਿਚ ਬਿਹਤਰ ਹੁੰਦੇ ਹਨ ਯਾਨੀ ਜੋ ਟਾਕਐਕਟਿਵ ਹੁੰਦੇ ਹਨ, ਉਹ ਲੋਕ ਦੂਸਰਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਫਾਈ ਨਾਲ ਝੂਠ ਬੋਲਦੇ ਹਨ। ਉਥੇ ਮਰਦਾਂ ਨੂੰ ਲੱਗਦਾ ਹੈ ਕਿ ਉਹ ਝੂਠ ਬੋਲ ਕੇ ਸਾਫ-ਸਾਫ ਬਚ ਨਿਕਲਣ ਵਿਚ ਔਰਤਾਂ ਤੋਂ ਜ਼ਿਆਦਾ ਮਾਹਿਰ ਹੁੰਦੇ ਹਨ। ਝੂਠ ਬੋਲਣ ਵਾਲੇ ਲੋਕ ਆਪਣੇ ਪਰਿਵਾਰ, ਦੋਸਤਾਂ, ਲਵ-ਪਾਰਟਨਰ ਅਤੇ ਕਲੀਗਸ ਨਾਲ ਸਭ ਤੋਂ ਜ਼ਿਆਦਾ ਝੂਠ ਬੋਲਦੇ ਹਨ ਪਰ ਇਹ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਭ ਤੋਂ ਘੱਟ ਝੂਠ ਬੋਲਦੇ ਹਨ।

ਜੈਂਡਰ ਅਤੇ ਝੂਠ ਦਾ ਲਿੰਕ-ਖੋਜ ਨਾਲ ਜੁੜੀ ਬ੍ਰਿਯਾਨਾ ਵੇਰੀਜਿਨ ਦਾ ਕਹਿਣਾ ਹੈ ਕਿ ਅਸੀਂ ਖੋਜ ਵਿਚ ਪਾਇਆ ਕਿ ਜੈਂਡਰ ਤੇ ਝੂਠ ਬੋਲਣ ਵਾਲੇ ਲੋਕਾਂ ਵਿਚਾਲੇ ਇਕ ਸ਼ਾਨਦਾਰ ਲਿੰਕ ਹੈ। ਪਿਛਲੀ ਸਟੱਡੀਜ਼ ਵਿਚ ਸਾਹਮਣੇ ਆਇਆ ਸੀ ਕਿ ਹਰ ਇਨਸਾਨ ਰੋਜ਼ਾਨਾ 1 ਤੋਂ 2 ਵਾਰ ਝੂਠ ਬੋਲਦਾ ਹੈ ਪਰ ਇਸ ਦੇ ਅੱਗੇ ਦੀ ਸਟੱਡੀ ਵਿਚ ਨਤੀਜੇ ਕੁਝ ਬਦਲ ਗਏ। ਪਿਛਲੀ ਖੋਜ ਵਿਚ ਸਾਹਮਣੇ ਆਇਆ ਕਿ ਹਰ ਵਿਅਕਤੀ ਰੋਜ਼ਾਨਾ ਕੁਝ ਨਾ ਕੁਝ ਝੂਠ ਬੋਲੇ ਅਜਿਹਾ ਜ਼ਰੂਰੀ ਨਹੀਂ ਹੈ। ਸਗੋਂ ਕੁਝ ਗਿਣਤੀ ਦੇ ਲੋਕ ਹੀ ਹੁੰਦੇ ਹਨ, ਜੋ ਰੋਜ਼ਾਨਾ ਝੂਠ ਬੋਲਦੇ ਹਨ ਅਤੇ ਝੂਠ ਬੋਲਣ ਵਿਚ ਮਾਹਰ ਹੁੰਦੇ ਹਨ।

ਸਵਾਲਾਂ ਦੀ ਸੀਰੀਜ਼ ਦਾ ਸਿਲਸਿਲਾ-ਖੋਜ ਵਿਚ ਸ਼ਾਮਲ 194 ਲੋਕਾਂ ਨੂੰ ਸਵਾਲਾਂ ਦੀ ਇਕ ਸੀਰੀਜ਼ ਦਿੱਤੀ ਗਈ, ਜਿਨ੍ਹਾਂ ਦਾ ਉਨ੍ਹਾਂ ਨੂੰ ਜਵਾਬ ਦੇਣਾ ਸੀ। ਇਨ੍ਹਾਂ ਵਿਚ ਇਹ ਸਵਾਲ ਵੀ ਸ਼ਾਮਲ ਸੀ ਕਿ ਉਹ ਖੁਦ ਨੂੰ ਕਿੰਨਾ ਬਿਹਤਰ ਲਾਇਰ ਮੰਨਦੇ ਹਨ ਅਤੇ ਪਿਛਲੇ 24 ਘੰਟਿਆਂ ਵਿਚ ਉਨ੍ਹਾਂ ਨੇ ਕਿੰਨੇ ਝੂਠ ਬੋਲੇ ਹਨ। ਇਨ੍ਹਾਂ ਲੋਕਾਂ ਵਿਚ ਅੱਧੇ ਮਰਦ ਅਤੇ ਅੱਧੀਆਂ ਔਰਤਾਂ ਸਨ। ਖੋਜ ਵਿਚ ਜੋ ਮਜ਼ੇਦਾਰ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਜ਼ਿਆਦਾਤਰ ਲੋਕ ਅਜਿਹੇ ਝੂਠ ਬੋਲਦੇ ਹਨ, ਜੋ ਸੱਚ ਦੇ ਬਹੁਤ ਨੇੜੇ ਹੁੰਦੇ ਹਨ। ਝੂਠ ਬੋਲਣ ਦੀ ਇਕ ਯੋਗਤਾ ਦਾ ਪੜ੍ਹਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।


Baljit Singh

Content Editor

Related News