ਯਾਦਗਾਰੀ ਹੋ ਨਿਬੜਿਆ ਗੋਲਡਨ ਵਿਰਸਾ ਵੱਲੋਂ ਕਰਵਾਇਆ ਤੀਆਂ ਦਾ ਤਿਉਹਾਰ

08/19/2020 12:43:35 AM

ਲੰਡਨ (ਰਾਜਵੀਰ ਸਮਰਾ) ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਗੋਲਡਨ ਵਿਰਸਾ ਵੱਲੋਂ ਆਯੋਜਿਤ ਪ੍ਰੋਗਰਾਮ ਤੀਆਂ ਦੇ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾ ਕੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨੂੰ ਲੰਡਨ ਦੇ ਵਿਹੜੇ ਬਿਖੇਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਲੋਕ ਬੋਲੀਆਂ ਨਾਲ ਸ਼ੁਰੂ ਹੋਈ ਅਤੇ ਅਲੱਗ-ਅਲੱਗ ਵੰਨਗੀਆਂ ਨਾਲ ਸਮਾਂ ਬੰਨ੍ਹਦੀਆਂ ਹੋਈਆਂ ਪੰਜਾਬਣ ਮੁਟਿਆਰਾਂ ਵੱਲੋਂ ਪਾਏ ਗਿੱਧੇ ਦੀ ਧਮਕ ਨਾਲ ਸਮਾਪਤ ਹੋਈ। ਇਸ ਮੌਕੇ ਉਥੇ ਮੌਜੂਦ ਅਨੇਕਾਂ ਮਹਾਨ ਸਖਸ਼ੀਅਤਾਂ ਵੱਲੋਂ ਆਪਣੇ ਅਮੀਰ ਪੰਜਾਬੀ ਵਿਰਸੇ ਬਾਰੇ ਸਭਨਾ ਨਾਲ ਵਿਚਾਰ ਸਾਂਝੇ ਕੀਤੇ ਗਏ।

PunjabKesari

PunjabKesari

ਜਿਹਨਾਂ ਵਿੱਚ ਗੋਲਡਨ ਵਿਰਸਾ ਦੇ ਪ੍ਰਮੁੱਖ ਬੁਲਾਰੇ ਮੈਡਮ ਰਾਜਨਦੀਪ ਸਮਰਾ ਵਲੋਂ ਇਸ ਦਿਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਇਸ ਦੇ ਨਾਲ ਗੋਲਡਨ ਵਿਰਸਾ ਦੇ ਹੋਰਨਾਂ ਮੈਂਬਰਾਂ ਵੱਲੋਂ ਜਿਹਨਾਂ ਵਿਚੋਂ ਨਸੀਬ ਕੌਰ, ਸ਼ਿੰਦੋ ਗਰੇਵਾਲ ਨੇ ਆਖਿਆ ਕਿ ਇਸ ਸਾਲ ਕੋਵਿਡ-19 ਦੇ ਚਲਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਨੂੰ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੀਮਿਤ ਹੀ ਰੱਖਿਆ ਗਿਆ ਹੈ,ਪਰ ਅਗਲੀ ਵਾਰ ਇਸ ਪ੍ਰੋਗਰਾਮ ਨੂੰ ਹੋਰ ਵਧੇਰੇ ਨਿਵੇਕਲੇ ਢੰਗਾਂ ਨਾਲ ਆਯੋਜਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਪੱਖੀਆਂ, ਚਰਖਾ, ਪੀਂਘਾਂ ਦਾ ਸ਼ਿੰਗਾਰ, ਸੱਗੀ ਫੁੱਲਾਂ ਨਾਲ ਸਜੀਆਂ ਮੁਟਿਆਰਾਂ ਦਾ ਪੰਜਾਬੀ ਪਹਿਰਾਵਾ ਸਭਨਾ ਲਈ ਖਿੱਚ ਦਾ ਕੇਂਦਰ ਰਿਹਾ।


Sunny Mehra

Content Editor

Related News