ਇਟਾਲੀਅਨ PM ਜੌਰਜੀਆ ਮੈਲੋਨੀ ਨੇ ਟਰੰਪ ਦੀ ਟੈਰਿਫ ਨੀਤੀ ਦੀ ਕੀਤੀ ਨਿੰਦਾ, ਕਿਹਾ- ''ਕਿਸੇ ਨੂੰ ਕੋਈ...''
Thursday, Apr 03, 2025 - 12:10 PM (IST)

ਇੰਟਰਨੈਸ਼ਨਲ ਡੈਸਕ- ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਬੁੱਧਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯੂਰਪੀਅਨ ਯੂਨੀਅਨ 'ਤੇ ਟੈਰਿਫ ਲਗਾਉਣ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਗਲਤੀ ਹੈ, ਜਿਸ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ।
ਮੇਲੋਨੀ ਨੇ ਅੱਗੇ ਕਿਹਾ ਕਿ ਇਟਲੀ ਅਮਰੀਕਾ ਨਾਲ ਇੱਕ ਸਮਝੌਤੇ ਕਰਨ ਲਈ ਕੰਮ ਕਰੇਗਾ ਤਾਂ ਜੋ ਇੱਕ ਵਪਾਰਕ ਜੰਗ ਤੋਂ ਬਚਿਆ ਜਾ ਸਕੇ ਜੋ ਪੱਛਮੀ ਦੇਸ਼ਾਂ ਨੂੰ ਕਮਜ਼ੋਰ ਕਰ ਸਕਦਾ ਹੈ ਅਤੇ ਹੋਰ ਦੇਸ਼ਾਂ ਨੂੰ ਮਜ਼ਬੂਤ ਕਰ ਸਕਦਾ ਹੈ। ਉਨ੍ਹਾਂ ਕਿਹਾ, "ਹਮੇਸ਼ਾ ਵਾਂਗ ਅਸੀਂ ਇਟਲੀ ਅਤੇ ਇਸ ਦੀ ਆਰਥਿਕਤਾ ਦੇ ਹਿੱਤ ਵਿੱਚ ਕੰਮ ਕਰਾਂਗੇ, ਨਾਲ ਹੀ ਆਪਣੇ ਯੂਰਪੀਅਨ ਭਾਈਵਾਲਾਂ ਨਾਲ ਤਾਲਮੇਲ ਵੀ ਕਰਾਂਗੇ।''
ਇਹ ਵੀ ਪੜ੍ਹੋ- ਨੌਜਵਾਨ ਨੇ ਆਪਣੇ ਹੱਥੀਂ ਖ਼ਤਮ ਕਰ ਦਿੱਤੀ ਆਪਣੀ ਦੁਨੀਆ, ਪਹਿਲਾਂ ਮਾਰੀ ਘਰਵਾਲੀ, ਫ਼ਿਰ ਆਪੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e