ਗੇਟਸ ਨੇ ਟਰੰਪ ਪ੍ਰਸ਼ਾਸਨ ਨੂੰ ਕੋਰੋਨਾ ਨਾਲ ਨਜਿੱਠਣ ਲਈ ਦਿੱਤਾ 'ਡੀ-ਮਾਈਨਸ ਗ੍ਰੇਡ'
Friday, May 08, 2020 - 08:40 PM (IST)
ਵਾਸ਼ਿੰਗਟਨ - ਅਮਰੀਕਾ ਵਿਚ ਸਮਾਜਿਕ ਸਰੋਕਾਰਾਂ ਲਈ ਕੰਮ ਕਰਨ ਵਾਲੀ ਮੇਲਿੰਡਾ ਗੇਟਸ ਨੇ ਕੋਵਿਡ-19 ਨਾਲ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਟਰੰਪ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਦੀ ਸਖਤ ਨਿੰਦਾ ਕਰਦੇ ਹੋਏ ਉਸ ਨੂੰ ਡੀ-ਮਾਈਨਸ' ਗ੍ਰੇਡ ਦਿੱਤਾ। ਉਨ੍ਹਾਂ ਨੇ ਅਮਰੀਕਾ ਵਿਚ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਅਤੇ ਪ੍ਰਭਾਵਿਤਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਭਾਲ ਕਰਨ 'ਤੇ ਜ਼ੋਰ ਦਿੱਤਾ ਹੈ।
ਜਾਂਸ ਹਾਪਕਿੰਸ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਹੁਣ ਤੱਕ 12 ਲੱਖ ਤੋਂ ਜ਼ਿਆਦਾ ਲੋਕ ਕੋਵਿਡ-19 ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 76,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਮਰੀਕੀ ਮੀਡੀਆ ਪ੍ਰਕਾਸ਼ਨ ਪਾਲਿਟੀਕੋ ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਬਿਲ ਐਂਡ ਮੇਲਿੰਡਾ ਗੇਟਸ ਫਾਊਡੇਸ਼ਨ ਦੀ ਉਪ-ਮੁਖੀ ਮੇਲਿੰਡਾ ਗੇਟਲ (55) ਨੇ ਮਹਾਮਾਰੀ ਨਾਲ ਲੜਾਈ ਲਈ ਅਮਰੀਕਾ ਦੇ 50 ਸੂਬਿਆਂ ਦੇ ਗਵਰਨਰਾਂ ਵੱਲੋਂ ਆਪਣੇ ਸੂਬੇ ਵਿਚ ਚੁੱਕੇ ਜਾ ਰਹੇ ਅਲੱਗ-ਅਲੱਗ ਕਦਮਾਂ 'ਤੇ ਚਿੰਤਾ ਜ਼ਾਹਿਰ ਕੀਤੀ ਅਤੇ ਆਖਿਆ ਕਿ ਇਨ੍ਹਾਂ ਯਤਨਾਂ ਦੇ ਵਿਚ ਉੱਚ ਪੱਧਰੀ ਤਾਲਮੇਲ ਦੀ ਜ਼ਰੂਰਤ ਹੈ। ਖਬਰ ਮੁਤਾਬਕ, ਗੇਟਲ ਨੇ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੰਗਠਿਤ ਰਾਸ਼ਟਰੀ ਯੋਜਨਾ ਦੀ ਘਾਟ 'ਤੇ ਟਰੰਪ ਪ੍ਰਸ਼ਾਸਨ ਨੂੰ ਲੰਬੇ ਹੱਥੀ ਲਿਆ ਅਤੇ ਉਨ੍ਹਾਂ ਨੂੰ ਡੀ-ਮਾਈਨਸ ਗ੍ਰੇਡ ਦਿੱਤਾ।
ਗੇਟਸ ਨੇ ਆਖਿਆ ਕਿ ਵਾਇਰਸ ਦੀ ਜਾਂਚ ਅਤੇ ਟੀਕਾ ਵਿਕਸਤ ਕਰਨ ਲਈ ਹੋਰ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੈ। ਉਨਾਂ ਆਖਿਆ ਕਿ ਜੇਕਰ ਸਾਨੂੰ ਹੋਰ ਦੇਸ਼ਾਂ ਦਾ ਉਦਾਹਰਣ ਹੀ ਲੈਣਾ ਹੈ ਤਾਂ ਜਰਮਨੀ ਤੋਂ ਸਿੱਖਣਾ ਚਾਹੀਦਾ ਹੈ ਅਤੇ ਜਾਂਚ ਕਰਨੀ ਚਾਹੀਦੀ ਹੈ। ਪਾਲਿਟੀਕੋ ਨੂੰ ਦਿੱਤੇ ਇੰਟਰਵਿਊ ਵਿਚ ਉਨਾਂ ਆਖਿਆ ਕਿ ਸਾਨੂੰ ਪਹਿਲਾਂ ਸਿਹਤ ਕਰਮੀਆਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਕਮਜ਼ੋਰ ਲੋਕਾਂ ਦੀ। ਸਾਨੂੰ ਪ੍ਰਭਾਵਿਤਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਭਾਲ ਕਰਨੀ ਚਾਹੀਦੀ ਹੈ। ਸਾਨੂੰ ਸੁਰੱਖਿਆ ਅਤੇ ਮੈਡੀਕਲ ਦੇ ਉਪਾਣ ਨੂੰ ਧਿਆਨ ਵਿਚ ਰੱਖਦੇ ਹੋਏ ਹੌਲ-ਹੌਲੀ ਥਾਂਵਾਂ ਨੂੰ ਖੋਲਣ ਦੇ ਬਾਰੇ ਵਿਚ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਪਰ ਸਾਡੇ ਯਤਨਾਂ ਵਿਚ ਤਾਲਮੇਲ ਦੀ ਕਮੀ ਹੈ। ਅਮਰੀਕਾ ਵਿਚ ਇਹ ਸੱਚ ਹੈ। ਗੇਟਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਵੱਲੋਂ ਪ੍ਰਤੀਕਿਰਿਆ ਦੀ ਕਮੀ ਕੀਤੀ। ਉਨਾਂ ਆਖਿਆ ਕਿ ਅਫਰੀਕਾ ਵਿਚ ਅਜੇ ਸ਼ੁਰੂਆਤ ਹੋਈ ਹੈ। ਸਾਨੂੰ ਉਥੇ ਇਸ ਤੋਂ ਜ਼ਿਆਦਾ ਭੋਜਨ ਦੀ ਕਮੀ ਅਤੇ ਸਿਹਤ ਸਮੱਸਿਆਵਾਂ ਦੇਖਣ ਵਾਲੇ ਹਾਂ। ਉਨਾਂ ਕਿਹਾ ਕਿ ਜਦ ਉਥੇ ਸਭ ਹੋਵੇਗਾ ਕਿ ਇਸ ਦਾ ਪ੍ਰਭਾਵ ਯੂਰਪ ਅਤੇ ਅਮਰੀਕਾ ਵੀ ਪਵੇਗਾ। ਹੁਣ ਤੱਕ ਅੰਤਰਰਾਸ਼ਟਰੀ ਪ੍ਰਤੀਕਿਰਿਆ ਵਿਚ ਹੋਰ ਜ਼ਿਆਦਾ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਅੰਤਰਰਾਸ਼ਟਰੀ ਮੋਰਚੇ 'ਤੇ ਅਮਰੀਕਾ ਦੀ ਪ੍ਰਤੀਕਿਰਿਆ ਨਗਨ ਰਹੀ ਹੈ।