ਮੈਲਬੌਰਨ 'ਚ ਦੱਖਣੀ ਏਸ਼ੀਆਈ ਬੀਬੀਆਂ ਵੱਲੋਂ ਖ਼ੁਦਕਸ਼ੀਆਂ ਦਾ ਰੁਝਾਨ ਚਿੰਤਾ ਦਾ ਵਿਸ਼ਾ

9/9/2020 6:31:14 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆਈ ਸ਼ਹਿਰ ਮੈਲਬੌਰਨ ਅੰਦਰ ਘੱਟੋ ਘੱਟ ਚਾਰ ਦੱਖਣੀ ਏਸ਼ੀਆਈ ਔਰਤਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਇਹਨਾਂ ਮਾਮਲਿਆਂ ਤੋਂ ਬਾਅਦ ਕੋਰੋਨਰਜ਼ ਕੋਰਟ ਆਫ ਵਿਕਟੋਰੀਆ ਦੇ ਕੋਰੋਨਰ ਔਡਰੇਅ ਜੈਮੀਸਨ ਨੇ ਇਸ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ 2009-2015 ਦੇ ਮੁਕਾਬਲੇ ਵਿਚ ਸਾਲ 2018 ਅੰਦਰ ਇਸ ਖੇਤਰ ਵਿਚ ਦੱਖਣੀ ਏਸ਼ੀਆਈ ਔਰਤਾਂ ਵੱਲੋਂ ਕੀਤੀਆਂ ਗਈਆਂ ਖੁਦਕਸ਼ੀਆਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਹਾਲ ਦੀ ਘੜੀ ਜਿਹੜੇ ਕਾਰਨ ਸਾਹਮਣੇ ਆ ਰਹੇ ਹਨ, ਉਨ੍ਹਾਂ ਅੰਦਰ ਘਰੇਲੂ ਹਿੰਸਾ ਅਤੇ ਆਪਣੇ ਆਪ ਨੂੰ ਸਮਾਜ ਨਾਲੋਂ ਕੱਟ ਲੈਣਾ ਆਦਿ ਪ੍ਰਮੁੱਖ ਕਾਰਨ ਮੰਨੇ ਜਾ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- NSW 'ਚ ਕੋਰੋਨਾ ਦੇ ਨਵੇਂ ਮਾਮਲੇ, ਸਿਡਨੀ 'ਚ 150 ਵਿਦਿਆਰਥੀਆਂ ਨੂੰ ਭੇਜਿਆ ਗਿਆ ਘਰ

ਕੋਰੋਨਰ ਨੇ ਪੁਲਿਸ ਦੇ ਨਾਲ-ਨਾਲ ਆਮ ਜਨਤਾ ਅਤੇ ਸਮਾਜਿਕ ਤੌਰ ਉਪਰ ਕੰਮ ਕਰ ਰਹੇ ਅਦਾਰਿਆਂ ਨੂੰ ਵੀ ਇਸ ਦੀ ਰੋਕਥਾਮ ਲਈ ਅੱਗੇ ਆਉਣ ਲਈ ਕਿਹਾ ਹੈ। ਪੁਲਿਸ ਨੂੰ ਸਾਵਧਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੁਝ ਮਾਮਲਿਆਂ ਅੰਦਰ ਪੁਲਿਸ ਦੀ ਜਾਂਚ ਵੀ ਢਿੱਲੀ ਰਹੀ ਹੈ ਕਿਉਂਕਿ ਮਰਨ ਵਾਲੀ ਬੀਬੀ ਦੇ ਪਤੀ, ਪੁੱਤਰ, ਭਤੀਜੀ ਅਤੇ ਦੂਜੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਪੁਲਿਸ ਵੱਲੋਂ ਘਰੇਲੂ ਹਿੰਸਾ ਨਾਲ ਸਹੀ ਤਰੀਕੇ ਨਾਲ ਲੜੀ ਬੱਧ ਨਹੀਂ ਕੀਤਾ ਗਿਆ ਅਤੇ ਖਾਮੀਆਂ ਰਹਿ ਗਈਆਂ। ਪ੍ਰਿੰਸੀਪਲ ਸੋਲਿਸਿਟਰ (Whittlesea Community Connections Community Legal Service) ਕ੍ਰਿਸ ਹਾਊਸ ਨੇ ਕੋਰੋਨਰ ਦੀਆਂ ਇਨ੍ਹਾਂ ਜਾਂਚਾਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਪੜਤਾਲਾਂ ਹੀ ਹੋਣ ਵਾਲੀਆਂ ਮੌਤਾਂ ਦੀ ਸਹੀ ਜਾਂਚ ਵਿਚ ਸਹਾਈ ਹੋ ਸਕਦੀਆਂ ਹਨ।


Vandana

Content Editor Vandana