ਮੈਲਬੌਰਨ ''ਚ 50 ਸਾਲਾ ਵਿਅਕਤੀ ਹੋਇਆ ਲਾਪਤਾ, ਪੁਲਸ ਭਾਲ ''ਚ ਜੁਟੀ

Tuesday, Jan 02, 2018 - 05:13 PM (IST)

ਮੈਲਬੌਰਨ ''ਚ 50 ਸਾਲਾ ਵਿਅਕਤੀ ਹੋਇਆ ਲਾਪਤਾ, ਪੁਲਸ ਭਾਲ ''ਚ ਜੁਟੀ

ਮੈਲਬੌਰਨ (ਏਜੰਸੀ)— ਮੈਲਬੌਰਨ 'ਚ ਇਕ 50 ਸਾਲਾ ਵਿਅਕਤੀ ਲਾਪਤਾ ਹੋ ਗਿਆ ਹੈ। ਪੁਲਸ ਉਸ ਦੀ ਭਾਲ 'ਚ ਜੁਟੀ ਹੋਈ ਹੈ। ਲਾਪਤਾ ਵਿਅਕਤੀ ਦਾ ਨਾਂ ਜੂਲੀਓ ਲੇਸਟਰ 'ਅਸੂਈ' ਹੈ। ਜੂਲੀਓ ਦੇ ਲਾਪਤਾ ਹੋਣ ਦੀ ਰਿਪੋਰਟ 29 ਦਸੰਬਰ 2017 ਨੂੰ ਕਰਵਾਈ ਗਈ ਸੀ। ਜੂਲੀਓ ਆਪਣੇ ਪਰਿਵਾਰ ਨਾਲ ਸੰਪਰਕ ਕਾਇਮ ਕਰਨ 'ਚ ਅਸਫਲ ਰਿਹਾ, ਜਿਸ ਤੋਂ ਬਾਅਦ ਉਨ੍ਹਾਂ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ।  
ਜੂਲੀਓ ਦੀ ਕਾਰ ਸਟੋਨ ਕ੍ਰੀਕ ਰੋਡ 'ਤੇ ਕਾਰ ਪਾਰਕਿੰਗ 'ਚ ਸੋਮਵਾਰ ਨੂੰ ਦੇਖੀ ਗਈ। ਪੁਲਸ ਦਾ ਮੰਨਣਾ ਹੈ ਕਿ ਜੂਲੀਓ ਦੀ ਕਾਰ 29 ਦਸੰਬਰ ਤੋਂ ਹੀ ਕਾਰ ਪਾਰਕਿੰਗ 'ਚ ਸੀ ਪਰ ਉਸ ਬਾਰੇ ਕੁਝ ਅਤਾ-ਪਤਾ ਨਹੀਂ ਹੈ। ਜੂਲੀਓ ਦੀ ਬੇਟੀ ਜੇਸਿਕਾ ਨੇ ਕਿਹਾ ਕਿ ਅਸੀਂ ਆਪਣੇ ਪਿਤਾ ਦੀਆਂ ਆਨਲਾਈਨ ਤਸਵੀਰਾਂ ਪੋਸਟ ਕੀਤੀਆਂ ਹਨ, ਤਾਂ ਕਿ ਉਹ ਸਾਡੇ ਨਾਲ ਸੰਪਰਕ ਕਾਇਮ ਕਰ ਸਕਣ। ਬੇਟੀ ਨੇ ਕਿਹਾ ਕਿ ਉਨ੍ਹਾਂ ਨੇ ਨੀਲੇ ਅਤੇ ਸਫੈਦ ਰੰਗ ਦੀ ਜੈਕਟ ਅਤੇ ਨੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਓਧਰ ਸਥਾਨਕ ਪੁਲਸ ਜੂਲੀਓ ਦੀ ਭਾਲ 'ਚ ਜੁਟੀ ਹੋਈ ਹੈ। ਜੂਲੀਓ ਦੀ ਭਾਲ ਲਈ ਏਅਰ ਵਿੰਗ, ਖੋਜ ਅਤੇ ਬਚਾਅ ਮੈਂਬਰ ਮਦਦ ਕਰ ਰਹੇ ਹਨ।


Related News