ਟਰੰਪ ਦੀ ਹਾਰ ਦੇ ਬਾਅਦ ਪਹਿਲੀ ਵਾਰ ਮੇਲਾਨੀਆ ਨੇ ਤੋੜੀ ਚੁੱਪੀ, ਟਵੀਟ ਕਰਕੇ ਲਾਇਆ ਇਹ ਦੋਸ਼

11/09/2020 4:19:34 PM

ਵਾਸ਼ਿੰਗਟਨ- ਡੋਨਾਲਡ ਟਰੰਪ ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਾਰ ਦੇ ਬਾਅਦ ਪਹਿਲੀ ਵਾਰ ਮੇਲਾਨੀਆ ਟਰੰਪ ਨੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਆਪਣੇ ਪਤੀ ਵਾਂਗ ਚੋਣਾਂ ਵਿਚ ਘੁਟਾਲਾ ਹੋਣ ਦਾ ਦੋਸ਼ ਲਾਇਆ ਹੈ। ਮੇਲਾਨੀਆ ਨੇ ਕਿਹਾ ਕਿ ਅਮਰੀਕਾ ਵਿਚ ਗੈਰ-ਕਾਨੂੰਨੀ ਵੋਟਾਂ ਨੂੰ ਨਹੀਂ ਗਿਣਨਾ ਚਾਹੀਦਾ। ਹਾਲਾਂਕਿ, ਟਰੰਪ ਨਾਲ ਤਲਾਕ ਦੀਆਂ ਅਟਕਲਾਂ ਨੂੰ ਲੈ ਕੇ ਉਨ੍ਹਾਂ ਨੇ ਅਜੇ ਕੁਝ ਨਹੀਂ ਕਿਹਾ। 

ਮੇਲਾਨੀਆ ਨੇ ਟਵੀਟ ਕੀਤਾ ਕਿ ਅਮਰੀਕੀ ਲੋਕ ਨਿਰਪੱਖ ਚੋਣਾਂ ਦੇ ਲਾਇਕ ਹਨ। ਹਰ ਕਾਨੂੰਨੀ ਵੋਟ ਨੂੰ ਗਿਣਿਆ ਜਾਣਾ ਚਾਹੀਦਾ ਹੈ। ਸਾਨੂੰ ਪੂਰੀ ਪਾਰਦਰਸ਼ਤਾ ਨਾਲ ਆਪਣੇ ਲੋਕਤੰਤਰ ਦੀ ਰੱਖਿਆ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਟਰੰਪ ਵੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਗੜਬੜ ਹੋਣ ਦਾ ਦੋਸ਼ ਲਾਉਂਦੇ ਰਹੇ ਹਨ। ਇੱਥੋਂ ਤੱਕ ਕਿ ਟਰੰਪ ਨੇ ਅਜੇ ਤੱਕ ਆਪਣੀ ਹਾਰ ਸਵਿਕਾਰ ਨਹੀਂ ਕੀਤੀ। 

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮੇਲਾਨੀਆ ਟਰੰਪ ਦੀ ਸਾਬਕਾ ਸਹਿਯੋਗੀ ਸਟੇਫਨੀ ਵੋਲਕਾਫ ਨੇ ਦਾਅਵਾ ਕੀਤਾ ਹੈ ਕਿ ਮੇਲਾਨੀਆ ਵਿਆਹ ਦੇ ਬਾਅਦ ਤੋਂ ਸਮਝੌਤਿਆਂ ਨੂੰ ਲੈ ਕੇ ਟਰੰਪ ਨਾਲ ਗੱਲ ਕਰ ਰਹੀ ਹੈ, ਜਿਸ ਵਿਚ ਪੁੱਤਰ ਬੈਰਨ ਦੇ ਨਾਲ-ਨਾਲ ਟਰੰਪ ਦੀ ਜਾਇਦਾਦ ਵਿਚ ਬਰਾਬਰ ਦੀ ਹਿੱਸੇਦਾਰੀ ਦੀ ਮੰਗ ਕੀਤੀ ਹੈ। 
ਉੱਥੇ ਹੀ, ਟਰੰਪ ਦੀ ਸਾਬਕਾ ਰਾਜਨੀਤਕ ਸਹਿਯੋਗੀ ਓਮਾਰੋਸਾ ਮੈਨੀਗਾਲਟ ਨਿਊਮੈਨ ਨੇ ਦਾਅਵਾ ਕੀਤਾ ਹੈ ਕਿ ਟਰੰਪ ਤੇ ਮੇਲਾਨੀਆ ਦਾ 15 ਸਾਲ ਪੁਰਾਣਾ ਵਿਆਹ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੇਲਾਨੀਆ ਤਾਂ ਮਿੰਟ ਗਿਣ ਰਹੀ ਹੈ ਤੇ ਵ੍ਹਾਈਟ ਹਾਊਸ 'ਚੋਂ ਬਾਹਰ ਆਉਂਦਿਆਂ ਹੀ ਉਹ ਟਰੰਪ ਨੂੰ ਤਲਾਕ ਦੇ ਦੇਵੇਗੀ। 


Lalita Mam

Content Editor

Related News