ਬੇਕਰਸਫੀਲਡ, ਕੈਲੀਫੋਰਨੀਆ ''ਚ ''ਮਹਿਫ਼ਲ-ਏ-ਮੰਗਲ'' ਦੌਰਾਨ ਲੱਗੀਆਂ ਰੌਣਕਾਂ
Wednesday, Nov 30, 2022 - 03:01 AM (IST)
ਬੇਕਰਸਫੀਲਡ/ਕੈਲੀਫੋਰਨੀਆ (ਦੁਰਿੰਦਰਜੀਤ ਨੀਟਾ ਮਾਛੀਕੇ) : ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬੇਕਰਸਫੀਲਡ ਨਿਵਾਸੀ ਜਤਿੰਦਰ ਤੂਰ ਅਤੇ ਜਰਨੈਲ ਬਰਾੜ ਨੇ ਆਪਣੇ ਸਹਿਯੋਗੀ ਸਾਥੀਆਂ ਦੀ ਮਦਦ ਨਾਲ 'ਮਹਿਫ਼ਲ-ਏ-ਮੰਗਲ' ਕਰਵਾਈ, ਜੋ ਖਾਸ ਤੌਰ ‘ਤੇ ਪੰਜਾਬ ਤੋਂ ਆਏ ਉੱਘੇ ਗੀਤਕਾਰ ਮੰਗਲ ਹਠੂਰ ਦੇ ਸਨਮਾਨ ਵਿੱਚ ਰੱਖੀ ਗਈ ਸੀ। ਮੰਗਲ ਹਠੂਰ ਦੇ ਗੀਤ ਵਾਰਿਸ ਭਰਾਵਾਂ ਅਤੇ ਹੋਰ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਗਾਏ ਹਨ। ਇਨ੍ਹਾਂ ਗੀਤਾਂ 'ਚ ਮੰਗਲ ਹਠੂਰ ਨੇ ਪੰਜਾਬੀ ਵਿਰਸੇ ਅਤੇ ਪੰਜਾਬ ਦੀ ਗੱਲ ਕੀਤੀ ਹੈ, ਜੋ ਪੰਜਾਬੀਅਤ ਨਾਲ ਜੁੜੇ ਹੋਏ ਵੱਖ-ਵੱਖ ਵਿਸ਼ਿਆਂ ਰਾਹੀਂ ਜਿੱਥੇ ਸਾਡੇ ਸਮਾਜ ਦੀ ਤਰਜਮਾਨੀ ਕਰਦੇ ਹਨ, ਉੱਥੇ ਚੰਗੇ ਸਮਾਜ ਸਿਰਜਣ ਦਾ ਹੁੰਗਾਰਾ ਵੀ ਭਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਹਾਈ ਕੋਰਟ ਦਾ ਝਟਕਾ, ਇਸ ਮਾਮਲੇ 'ਚ ਲਗਾਇਆ 15 ਕਰੋੜ ਦਾ ਜੁਰਮਾਨਾ
ਇਸ ਸਮੇਂ ਮਹਿਫ਼ਲ ਵਿੱਚ ਮੰਗਲ ਹਠੂਰ ਨੇ ਆਪਣੇ ਲਿਖੇ ਸਦਾਬਹਾਰ ਗੀਤਾਂ ਦੀ ਛਹਿਬਰ ਲਾ ਕੇ ਸਰੋਤਿਆਂ ਨੂੰ ਇਉਂ ਕੀਲੀ ਰੱਖਿਆ, ਜਿਵੇਂ ਸੱਚਮੁੱਚ ਹੀ ਉਹ ਕੁਝ ਪਲਾਂ ਲਈ ਪੰਜਾਬ ਲੈ ਗਏ ਹੋਣ। ਇਸੇ ਦੌਰਾਨ ਮੰਗਲ ਹਠੂਰ ਦੇ ਗੀਤਾਂ ਦੀ ਪੁਸਤਕ ਵੀ ਲੋਕ-ਅਰਪਣ ਕੀਤੀ ਗਈ। ਇਸ ਸਮੇਂ ਪ੍ਰਬੰਧਕਾਂ ਵੱਲੋਂ ਮੰਗਲ ਹਠੂਰ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੀ ਗਈ। ਮਹਿਫ਼ਲ ਵਿੱਚ ਮੰਗਲ ਹਠੂਰ ਤੋਂ ਇਲਾਵਾ ਗਾਇਕ ਗੋਗੀ ਸੰਧੂ, ਪੱਪੀ ਭਦੌੜ, ਸੰਨੀ ਬੱਬਰ ਤੇ ਹੋਰ ਗਾਇਕਾਂ ਨੇ ਵੀ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ, ਜਦ ਕਿ ਹਾਜ਼ਰ ਕਵੀਆਂ ਨੇ ਵੀ ਕਵਿਤਾਵਾਂ ਰਾਹੀਂ ਹਾਜ਼ਰੀ ਭਰੀ। ਅੰਤ ਜਤਿੰਦਰ ਤੂਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : OMG! 3.5 ਮਿੰਟ 'ਚ ਨਹੀਂ ਬਣੀ 'ਮੈਕਰੋਨੀ' ਤਾਂ ਔਰਤ ਨੇ ਕੰਪਨੀ 'ਤੇ ਠੋਕ'ਤਾ 40 ਕਰੋੜ ਦਾ ਮੁਕੱਦਮਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।