ਭਾਰਤੀ ਮੂਲ ਦੀ ਮੇਘਨਾ ਪੰਡਿਤ ਨੇ ਬ੍ਰਿਟੇਨ 'ਚ ਵਧਾਇਆ ਮਾਣ, ਆਕਸਫੋਰਡ ਯੂਨਿਵਰਸਿਟੀ ਹਾਸਪਿਟਲਜ਼ ਦੀ ਬਣੀ CEO

Saturday, Feb 18, 2023 - 11:37 PM (IST)

ਭਾਰਤੀ ਮੂਲ ਦੀ ਮੇਘਨਾ ਪੰਡਿਤ ਨੇ ਬ੍ਰਿਟੇਨ 'ਚ ਵਧਾਇਆ ਮਾਣ, ਆਕਸਫੋਰਡ ਯੂਨਿਵਰਸਿਟੀ ਹਾਸਪਿਟਲਜ਼ ਦੀ ਬਣੀ CEO

ਲੰਡਨ (ਭਾਸ਼ਾ): ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਨੂੰ ਬ੍ਰਿਟੇਨ ਦੇ ਸਭ ਤੋਂ ਵੱਡੇ ਅਕਾਦਮਿਕ ਹਸਪਤਾਲਾਂ ਦਾ ਸੰਚਾਲਨ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਹਾਸਪਿਟਲਜ਼ NHS ਫਾਊਂਡੇਸ਼ਨ ਟਰੱਸਟ ਦਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਮਹਾਸ਼ਿਵਰਾਤਰੀ 'ਤੇ ਸੋਮਨਾਥ ਮੰਦਰ ਪੁੱਜੇ ਮੁਕੇਸ਼ ਅੰਬਾਨੀ ਤੇ ਆਕਾਸ਼ ਅੰਬਾਨੀ, ਦਾਨ ਕੀਤੇ ਇੰਨੇ ਕਰੋੜ ਰੁਪਏ

ਮੇਘਨਾ ਪੰਡਿਤ ਇਸ ਟਰੱਸਟ ਦੀ ਪਹਿਲੀ ਮਹਿਲਾ ਮੁਖੀ ਹੈ। ਇਸ ਦੇ ਨਾਲ ਉਹ ਇਸ ਟਰੱਸਟ ਦੀ ਪਹਿਲੀ ਭਾਰਤੀ ਮੂਲ ਦੀ ਸੀ.ਈ.ਓ. ਵੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਉਹ ਜੁਲਾਈ 2022 ਤੋਂ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ ਦੀ ਅੰਤਰਿਮ ਸੀ.ਈ.ਓ. ਵਜੋਂ ਕੰਮ ਕਰ ਰਹੀ ਸੀ। ਇਸ ਨਿਯੁਕਤੀ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਦਿਆਂ ਡਾ. ਪੰਡਿਤ ਨੇ ਕਿਹਾ ਕਿ ਉਹ ਮਰੀਜ਼ਾਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News