ਮੇਗਨ ਮਾਰਕਲ ਨੇ ਭਾਰਤੀ ਪਰੋਪਕਾਰੀ ਸੰਸਥਾ ਨੂੰ ਜ਼ਿਆਦਾ ਸਮਾਂ ਦੇਣ ਦਾ ਕੀਤਾ ਵਾਅਦਾ

05/20/2018 4:45:16 PM

ਲੰਡਨ— ਨਵ-ਵਿਆਹੁਤਾ ਮੇਗਨ ਮਾਰਕਲ ਨੇ ਉਸ ਭਾਰਤੀ ਪਰੋਪਕਾਰੀ ਸੰਸਥਾ ਨੂੰ ਹੋਰ ਜ਼ਿਆਦਾ ਸਮਾਂ ਦੇਣ ਦਾ ਵਾਅਦਾ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਡਿਊਕ ਆਫ ਸਸੇਕਸ ਪ੍ਰਿੰਸ ਹੈਰੀ ਨਾਲ ਹੋਏ ਆਪਣੇ ਸ਼ਾਹੀ ਵਿਆਹ ਵਿਚ ਮਿਲੇ ਤੋਹਫਿਆਂ ਨੂੰ ਦਾਨ ਵਿਚ ਦੇਣ ਲਈ ਚੁਣਿਆ ਹੈ। ਕੱਲ ਵਿੰਡਸਰ ਕੈਸਲ ਵਿਚ ਸੈਂਟ ਜੋਰਜ ਚੈਪਲ ਵਿਚ ਸੱਦੇ ਗਏ 600 ਮਹਿਮਾਨਾਂ ਵਿਚ ਸਾਬਕਾ ਅਮਰੀਕੀ ਅਦਾਕਾਰਾ ਨੇ ਮੁੰਬਈ ਦੇ Myna ਮਹਿਲਾ ਫਾਊਂਡੇਸ਼ਨ ਦੀ ਸੰਸਥਾਪਕ ਨੂੰ ਦੱਸਿਆ ਕਿ ਉਹ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਨ ਵਾਲੀ ਸੰਸਥਾ ਨੂੰ ਜ਼ਿਆਦਾ ਸਮਾਂ ਦੇਣ ਦੇ ਬਾਰੇ ਵਿਚ ਵਿਚਾਰ ਕਰ ਰਹੀ ਹੈ।

PunjabKesari
3 ਸਾਲ ਪਹਿਲਾਂ ਇਸ ਸੰਸਥਾ ਦੀ ਨੀਂਹ ਰੱਖਣ ਵਾਲੀ ਸੁਹਾਨੀ ਜਲੋਟਾ ਨੇ ਕਿਹਾ, 'ਲਾੜੀ ਨੂੰ ਮਿਲਣਾ ਸਭ ਤੋਂ ਖਾਸ ਸੀ। ਉਹ ਬਹੁਤ ਸਾਧਾਰਨ ਹਨ ਅਤੇ ਉਨ੍ਹਾਂ ਨੂੰ ਮਿਲਣਾ ਹਮੇਸ਼ਾ ਦੀ ਤਰ੍ਹਾਂ ਆਸਾਨ ਸੀ। ਉਨ੍ਹਾਂ ਕਿਹਾ ਕਿ ਉਹ Myna  ਅਤੇ ਮਨੁੱਖੀ ਹਿੱਤ ਦੇ ਹੋਰ ਕੰਮਾਂ ਨੂੰ ਜ਼ਿਆਦਾ ਸਮਾਂ ਦੇ ਸਕੇਗੀ।' ਸ਼ਾਹੀ ਵਿਆਹ ਵਿਚ ਸ਼ਾਮਲ ਹੋਣ ਲਈ ਪਹਿਲੀ ਵਾਰ ਜਹਾਜ਼ ਯਾਤਰਾ ਕਰਨ ਵਾਲੀ ਦੇਬੋਰਾ ਦਾਸ ਅਤੇ ਅਰਚਨਾ ਆਂਬਰੇ ਨੇ ਕੱਲ ਦੇ ਦਿਨ ਨੂੰ ਜੀਵਨ ਵਿਚ ਇਕ ਵਾਰ ਮਿਲਣ ਵਾਲੇ ਮੌਕੇ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ। ਸ਼ਾਹੀ ਜੋੜੇ ਵੱਲੋਂ ਚੁਣੇ ਗਏ ਆਖਰੀ 7 ਪਰੋਪਕਾਰੀ ਸੰਗਠਨਾਂ ਵਿਚ Myna ਮਹਿਲਾ ਫਾਊਂਡੇਸ਼ਨ ਇਕਮਾਤਰ ਅਜਿਹਾ ਸੰਗਠਨ ਸੀ ਜੋ ਬ੍ਰਿਟੇਨ ਦੇ ਬਾਹਰ ਕੰਮ ਕਰਦਾ ਹੈ।


Related News