ਬੇਟੇ ਆਰਚੀ ਦੇ ''ਗਾਡਪੇਰੇਂਟਸ'' ਦੇ ਨਾਂ ਦਾ ਖੁਲਾਸਾ ਨਹੀਂ ਕਰਨਗੇ ਮੇਗਨ ਤੇ ਹੈਰੀ

07/04/2019 9:44:41 PM

ਲੰਡਨ— ਬ੍ਰਿਟੇਨ ਦੇ ਸ਼ਾਹੀ ਮਹੱਲ ਬਕਿੰਘਮ ਪੈਲੇਸ ਨੇ ਕਿਹਾ ਕਿ ਡਿਊਕ ਤੇ ਡਚੇਸ ਆਫ ਸਸੈਕਸ ਆਪਣੇ ਬੇਟੇ ਆਰਚੀ ਦੇ 'ਗਾਡਪੇਰੇਂਟਸ' ਦੇ ਨਾਂ ਦਾ ਖੁਲਾਸਾ ਨਹੀਂ ਕਰਨਗੇ। ਸ਼ਾਹੀ ਮਹੱਲ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਸ਼ਨੀਵਾਰ ਨੂੰ ਵਿੰਡਸਰ ਕੈਸਲ 'ਚ ਹੋਣ ਵਾਲਾ ਨਾਮਕਰਣ ਦਾ ਪ੍ਰੋਗਰਾਮ ਨਿੱਜੀ ਹੈ ਤੇ ਉਨ੍ਹਾਂ ਦੀ ਇੱਛਾ ਹੈ ਕਿ 'ਗਾਡਪੇਰੇਂਟਸ' ਦਾ ਨਾਂ ਨਿੱਜੀ ਰੱਖਿਆ ਜਾਵੇ।

ਸ਼ਾਹੀ ਜੋੜੇ ਦੀ ਰਿਹਾਇਸ਼ ਨੂੰ ਟੈਕਸਪੇਅਰਸ ਦੇ 24 ਲੱਖ ਪਾਉਂਡ ਨਾਲ ਸਜਾਉਣ ਤੋਂ ਬਾਅਦ ਬ੍ਰਿਟੇਨ ਦੀ ਮੀਡੀਆ ਦੇ ਇਕ ਵਰਗ 'ਚ ਇਸ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਰਾਜਤੰਤਰ ਵਿਰੋਧੀ ਮੁਹਿੰਮ ਸਮੂਹ 'ਰਿਪਬਲਿਕ' ਨੇ ਸਵਾਲ ਕੀਤਾ ਕਿ ਅਜਿਹੇ ਸਮੇਂ 'ਚ ਜਦੋਂ ਜਨਸੇਵਾ ਆਰਥਿਕ ਦਬਾਅ 'ਚ ਹੈ ਤਾਂ ਇੰਨਾਂ ਪੈਸਾ ਕਿਉਂ ਖਰਚ ਕੀਤਾ ਗਿਆ। ਨਿੰਦਕਾਂ ਨੇ ਕਿਹਾ ਕਿ ਨਾਮਕਰਣ ਜਿਹੇ ਮੌਕੇ ਜਨਤਕ ਹੋਣੇ ਚਾਹੀਦੇ ਹਨ। ਪਰ ਰਾਜਕੁਮਾਰ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਨੇ ਵਾਰ-ਵਾਰ ਸੰਕੇਤ ਦਿੱਤਾ ਹੈ ਕਿ ਉਹ ਪ੍ਰਾਈਵੇਸੀ ਦੇ ਹੱਕਦਾਰ ਹਨ।


Baljit Singh

Content Editor

Related News