ਰੂਸ ''ਚ ਰਾਜਨੀਤਿਕ ਗ੍ਰਿਫ਼ਤਾਰੀਆਂ ''ਤੇ ਨਜ਼ਰ ਰੱਖਣ ਵਾਲੇ ਮੀਡੀਆ ਸਮੂਹ ਨੂੰ ਕੀਤਾ ਗਿਆ ਬੰਦ

Saturday, Dec 25, 2021 - 07:27 PM (IST)

ਰੂਸ ''ਚ ਰਾਜਨੀਤਿਕ ਗ੍ਰਿਫ਼ਤਾਰੀਆਂ ''ਤੇ ਨਜ਼ਰ ਰੱਖਣ ਵਾਲੇ ਮੀਡੀਆ ਸਮੂਹ ਨੂੰ ਕੀਤਾ ਗਿਆ ਬੰਦ

ਮਾਸਕੋ-ਸਿਆਸੀ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਅਤੇ ਹਿਰਾਸਤ 'ਚ ਰੱਖੇ ਗਏ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਵਾਲੇ ਰੂਸ ਦੇ ਇਕ ਸੰਗਠਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰੀ ਰੈਗੂਲੇਟਰੀ ਨੇ ਉਸ ਦੀ ਵੈੱਬਸਾਈਟ ਬੰਦ ਕਰ ਦਿੱਤੀ ਹੈ। ਸੁਤੰਤਰ ਮੀਡੀਆ ਸਮੂਹਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ 'ਤੇ ਇਕ ਮਹੀਨੇ ਤੋਂ ਜਾਰੀ ਹਮਲੇ ਦੀ ਇਹ ਤਾਜ਼ਾ ਉਦਾਹਰਣ ਹੈ।

ਇਹ ਵੀ ਪੜ੍ਹੋ : ਸੂਡਾਨ 'ਚ ਤਖ਼ਤਾਪਲਟ ਵਿਰੋਧੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਕੀਤੀ ਗਈ ਸਖ਼ਤ

'ਓਵੀਡੀ ਇੰਫੋ' ਦੀ ਖਬਰ ਮੁਤਾਬਕ, ਰੂਸ 'ਚ ਇੰਟਰਨੈੱਟ ਅਤੇ ਸੰਚਾਰ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਰਾਸਕੋਮਨਾਜੋਰ ਨੇ ਸਮੂਹ ਦੀ ਵੈੱਬਸਾਈਟ ਬੰਦ ਕਰ ਦਿੱਤੀ। ਓਵੀਡੀ ਇੰਫੋ ਨੇ ਟਵੀਟ ਕੀਤਾ ਕਿ ਸਰਕਾਰ ਨੇ ਇਸ ਫੈਸਲੇ ਦੇ ਬਾਰੇ 'ਚ ਰਸਮੀ ਰੂਪ ਨਾਲ ਸੂਚਨਾ ਨਹੀਂ ਦਿੱਤੀ ਗਈ ਹੈ ਅਤੇ ਉਸ ਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਕੀਤਾ ਗਿਆ। ਮੀਡੀਆ ਸੰਸਥਾ ਨੇ ਕਿਹਾ ਕਿ ਮਾਸਕੋ ਦੇ ਬਾਹਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕਾਰਵਾਈ ਦਾ ਹੁਕਮ ਦਿੱਤਾ। ਓਵੀਡੀ ਇੰਫੋਨ ਵੱਲੋਂ, ਰੂਸ 'ਚ ਸੜਕਾਂ 'ਤੇ ਵਿਰੋਧ ਪ੍ਰਧਰਸ਼ਨ ਅਤੇ ਗ੍ਰਿਫਤਾਰੀ ਦੀ ਕਵਰੇਜ਼ ਨੂੰ ਤਾਰੀਫ਼ ਮਿਲੀ ਸੀ। 

ਇਹ ਵੀ ਪੜ੍ਹੋ : ਅਮਰੀਕਾ 8 ਅਫਰੀਕੀ ਦੇਸ਼ਾਂ ਤੋਂ ਹਟਾਏਗਾ ਯਾਤਰਾ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Karan Kumar

Content Editor

Related News