ਮੈਕਸਵੈਲ ਨੇ ਵਿਨੀ ਨਾਲ ਹੁਣ ਭਾਰਤੀ ਰੀਤੀ ਰਿਵਾਜ਼ਾਂ ਦੇ ਨਾਲ ਕੀਤੀ ਮੰਗਣੀ, ਦੇਖੋ ਤਸਵੀਰਾਂ

03/15/2020 6:58:11 PM

ਨਵੀਂ ਦਿੱਲੀ : ਭਾਰਤੀ ਲੜਕੀ ਨੂੰ ਦਿਲ ਦੇ ਦੇਣ ਵਾਲੇ ਕ੍ਰਿਕਟਰਾਂ ਦੀ ਸੂਚੀ ਵਿਚ ਜੁੜਨ ਵਾਲੇ ਆਸਟਰੇਲੀਆ ਦੇ ਧਾਕੜ ਆਲਰਾਊਂਡਰ ਗਲੈਨ ਮੈਕਸਵੈਲ ਵੀ ਹਨ। ਗਲੈਨ ਮੈਕਸਵੈਲ ਨੇ ਭਾਰਤੀ ਮੂਲ ਦੀ ਆਪਣੀ ਗਰਲਫ੍ਰੈਂਡ ਵਿਨੀ ਰਮਨ ਦੇ ਨਾਲ ਭਾਰਤੀ ਰੀਤੀ ਰਿਵਾਜ਼ਾਂ ਮੁਤਾਬਕ ਮੰਗਣੀ ਕੀਤੀ ਹੈ। ਇਸ ਧਾਕੜ ਨੇ ਹਾਲਾਂਕਿ ਪਿਛਲੇ ਮਹੀਨੇ ਹੀ ਵਿਨੀ ਰਮਨ ਦੇ ਨਾਲ ਮੰਗਣੀ ਕੀਤੀ ਸੀ ਪਰ ਇਸ ਵਾਰ ਉਸ ਨੇ ਇੰਡੀਅਨ ਸਟਾਈਲ ਵਿਚ ਦੋਬਾਰਾ ਮੰਗਣੀ ਕੀਤੀ ਹੈ।

PunjabKesari

ਮੈਕਸਵੈਲ ਦੀ ਗਰਲਫ੍ਰੈਂਡ ਵਿਨੀ ਰਮਨ ਨੇ ਆਪਣੇ ਇੰਸਟਾਗ੍ਰਾਮ 'ਤੇ ਮੰਗਣੀ ਦੀ ਤਸਵੀਰ ਅਪਲੋਡ ਕੀਤੀ ਹੈ। ਵਿਨੀ ਨੇ ਕੈਪਸ਼ਨ 'ਚ ਲਿਖਿਆ ਕਿ ਬੀਤੀ ਰਾਤ ਭਾਰਤੀ ਰੀਤੀ ਰਿਵਾਜ਼ ਦੇ ਨਾਲ ਗਲੈਨ ਮੈਕਸਵੈਲ ਨਾਲ ਮੰਗਣੀ ਕੀਤੀ ਹੈ। ਇਸ ਮੰਗਣੀ ਵਿਚ ਉਸਦੇ ਕਰੀਬੀ ਦੋਸਤ ਅਤੇ ਪਰਿਵਾਰ ਵਾਲੇ ਵੀ ਸ਼ਾਮਲ ਸਨ। ਗਲੈਨ ਮੈਕਸਵੈਲ ਨੇ ਨੀਲੇ ਰੰਗ ਦੀ ਸ਼ੇਰਵਾਨੀ ਪਹਿਨੀ ਸੀ। ਮੈਕਸਵੈਲ ਦੀ ਗਰਲਫ੍ਰੈਂਡ ਵਿਨੀ ਰਮਨ ਨੇ ਬਲੈਕ ਕਲਰ ਦਾ ਲਹਿੰਗਾ ਚੁੰਨੀ ਪਾਇਆ ਹੋਇਆ ਸੀ। ਇਸ ਵਿਚ ਉਹ ਬਹੁਤ ਖੂਬਸੂਰਤ ਦਿਸ ਰਹੀ ਸੀ।

PunjabKesari

ਫਰਵਰੀ ਵਿਚ ਗਲੈਨ ਮੈਕਸਵੈਲ ਨੇ ਇੰਸਟਾਗ੍ਰਾਮ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਸ ਨੇ ਅਤੇ ਵਿਨੀ ਨੇ ਮੰਗਣੀ ਕਰ ਲਈ ਹੈ ਅਤੇ ਜਲਦੀ ਹੀ ਵਿਆਹ ਕਰਨ ਵਾਲੇ ਹਾਂ। ਹੁਣ ਜਲਦੀ ਹੀ 31 ਸਾਲ ਦੇ ਇਹ ਸਟਾਰ ਆਲਰਾਊਂਡਰ ਅਜਿਹੇ ਦੂਜੇ ਆਸਟਰੇਲੀਅਨ ਖਿਡਾਰੀ ਬਣ ਜਾਣਗੇ ਜੋ ਭਾਰਤ ਦੇ ਜਵਾਈ ਹੋਣਗੇ।

PunjabKesari

ਵਿਨੀ ਰਮਨ ਨਾਲ ਵਿਆਹ ਤੋਂ ਬਾਅਦ ਮੈਕਸਵੈਲ ਸ਼ਾਨ ਟੈਟ ਤੋਂ ਬਾਅਦ ਦੂਜੇ ਆਸਟਰੇਲੀਅਨ ਖਿਡਾਰੀ ਬਣ ਜਾਣਗੇ ਜਿਸ ਨੇ ਭਾਰਤੀ ਮੂਲ ਦੀ ਲੜਕੀ ਨੂੰ ਆਪਣੀ ਪਤਨੀ ਬਣਾਇਆ ਹੈ।

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2014 ਵਿਚ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਨ ਟੈਟ ਨੇ ਭਾਰਤੀ ਮੂਲ ਦੀ ਮਾਸੂਮ ਸਿੰਘਾ ਨਾਲ ਵਿਆਹ ਕੀਤਾ ਸੀ। ਇਹ ਦੋਵੇਂ ਇਕ-ਦੂਜੇ ਨਾਲ ਆਈ. ਪੀ. ਐੱਲ. ਪਾਰਟੀ ਦੌਰਾਨ ਮਿਲੇ ਸੀ ਅਤੇ ਵਿਆਹ ਤੋਂ ਪਹਿਲਾਂ ਇਕ-ਦੂਜੇ ਨਾਲ ਰਿਲੇਸ਼ਨਸ਼ਿਪ ਵਿਚ ਵੀ ਰਹੇ ਸਨ।


Related News