ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਡਿਪਲੋਮੈਟਿਕ ਰਿਸੈਪਸ਼ਨ ਦੀ ਕੀਤੀ ਮੇਜ਼ਬਾਨੀ
Friday, Dec 29, 2023 - 12:10 AM (IST)
ਪੋਰਟ ਲੁਈਸ (ਏ. ਐੱਨ. ਆਈ.)- ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਸਾਲ ਦੇ ਅਖੀਰ ਵਿਚ ਬੁੱਧਵਾਰ ਨੂੰ ਬਾਲਕਲਾਵਾ ਵਿਚ ਇਕ ਡਿਪਲੋਮੈਟਿਕ ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ। ਪ੍ਰੋਗਰਾਮ ਵਿਚ ਕਈ ਦੇਸ਼ਾਂ ਦੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੇ ਸ਼ਿਰਕਤ ਕੀਤੀ, ਜੋ ਕਈ ਸਾਲਾਂ ਤੋਂ ਮਾਰੀਸ਼ਸ ਵਿਚ ਤਾਇਨਾਤ ਹਨ। ਕਰਮਚਾਰੀ ਭਲਾਈ ਫੰਡ ਦੇ ਚੇਅਰਮੈਨ ਆਤਿਸ਼ ਬਾਇਜੋਨਾਥ ਸਮੇਤ ਕਈ ਵਿਧਾਇਕਾਂ ਅਤੇ ਸਰਕਾਰੀ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਇਸ ਸਮਾਰੋਹ ਵਿੱਚ ਹਿੱਸਾ ਲਿਆ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਚੱਲੀਆਂ ਗੋਲ਼ੀਆਂ, ਕੁਝ ਦਿਨ ਪਹਿਲਾਂ ਲਿਖੇ ਗਏ ਸੀ ਖ਼ਾਲਿਸਤਾਨ ਪੱਖੀ ਨਾਅਰੇ
ਪ੍ਰੋਗਰਾਮ ਦੌਰਾਨ ਆਪਣੇ ਭਾਸ਼ਣ ਵਿੱਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਦੁਵੱਲੇ, ਦੋਸਤਾਨਾ ਅਤੇ ਆਰਥਿਕ ਸਬੰਧਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ, ਯੂਰਪੀ ਅਤੇ ਏਸ਼ੀਆਈ ਦੇਸ਼ਾਂ ਦਰਮਿਆਨ ਪਹਿਲਾਂ ਤੋਂ ਮੌਜੂਦ ਸਬੰਧਾਂ ਨੂੰ ਆਉਣ ਵਾਲੇ ਸਾਲ ਵਿੱਚ ਹੋਰ ਮਜ਼ਬੂਤ ਕੀਤਾ ਜਾਵੇਗਾ, ਜਿਸ ਤਹਿਤ ਮਾਰੀਸ਼ਸ ਅਤੇ ਮਿੱਤਰ ਦੇਸ਼ਾਂ ਦਰਮਿਆਨ ਕਈ ਸਮਝੌਤਿਆਂ ’ਤੇ ਦਸਤਖਤ ਕੀਤੇ ਜਾਣਗੇ।
ਇਹ ਖ਼ਬਰ ਵੀ ਪੜ੍ਹੋ - 5 ਸੂਬਿਆਂ ਦੇ ਚੀਫ਼ ਜਸਟਿਸਾਂ ਦੀ ਹੋਈ ਨਿਯੁਕਤੀ, ਪੰਜਾਬ ਤੇ ਹਰਿਆਣਾ ਲਈ ਜਸਟਿਸ ਸ਼ੀਲ ਨਾਗੂ ਦੇ ਨਾਂ ਦੀ ਸਿਫ਼ਾਰਿਸ਼
ਕੂਟਨੀਤਕ ਸੇਵਾ ਦੇ ਮੁਖੀ, ਫੌਜ ਦੇ ਸਾਬਕਾ ਅਧਿਕਾਰੀ ਅਤੇ ਮਾਰੀਸ਼ਸ ਵਿਚ ਮੈਡਾਗਾਸਕਰ ਦੇ ਰਾਜਦੂਤ ਅਲਬਰਟ-ਕੈਮਿਲੀ ਵਾਈਟਲ ਨੇ ਮਾਰੀਸ਼ਸ ਸਰਕਾਰ ਅਤੇ ਬਿੱਗ ਆਈਲੈਂਡ ਦੇ ਨਾਲ-ਨਾਲ ਹੋਰ ਦੇਸ਼ਾਂ ਵਿਚਾਲੇ ਸਬੰਧਾਂ ਬਾਰੇ ਗੱਲ ਕੀਤੀ। ਇਸ ਮੌਕੇ ਉਨ੍ਹਾਂ ਨੇ ਰੂਸੀ-ਯੂਕ੍ਰੇਨੀ ਅਤੇ ਇਜ਼ਰਾਈਲ-ਫਿਲਸਤੀਨ ਜੰਗ ਦੇ ਸਿੱਟਿਆਂ ਅਤੇ ਹੋਰ ਚੁਣੌਤੀਆਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8