ਅਕਾਲੀ ਕੌਂਸਲਰ ਤੇ ਬੀ.ਸੀ.ਵਿੰਗ ਦੇ ਸ਼ਹਿਰੀ ਪ੍ਰਧਾਨ ਪੰਡੋਰੀ ਦੇ ਘਰ ਪਿਆ ਛਾਪਾ

Thursday, Jun 04, 2026 - 07:55 PM (IST)

ਅਕਾਲੀ ਕੌਂਸਲਰ ਤੇ ਬੀ.ਸੀ.ਵਿੰਗ ਦੇ ਸ਼ਹਿਰੀ ਪ੍ਰਧਾਨ ਪੰਡੋਰੀ ਦੇ ਘਰ ਪਿਆ ਛਾਪਾ

ਅੰਮ੍ਰਿਤਸਰ, (ਛੀਨਾ)-ਵਿਧਾਨ ਸਭਾ ਹਲਕਾ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਕੌਂਸਲਰ ਤੇ ਬੀ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਪੰਡੋਰੀ ਦੀ ਗ੍ਰਿਫਤਾਰੀ ਲਈ ਪੁਲਸ ਨੇ ਬੀਤੀ ਰਾਤ 2:30 ਵਜੇ ਕਰੀਬ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ, ਜਿਸ ਨਾਲ ਅਕਾਲੀ ਵਰਕਰਾਂ ਅਤੇ ਇਲਾਕਾ ਨਿਵਾਸੀਆ ’ਚ ਭਾਰੀ ਰੋਸ ਹੈ। ਇਸ ਸਬੰਧ  ’ਚ ਗੱਲਬਾਤ ਕਰਦਿਆਂ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ ‘ਆਪ’ ਸਰਕਾਰ ਅਕਾਲੀ ਵਰਕਰਾਂ ਨੂੰ ਨਾਜਾਇਜ਼ ਪੁਲਸ ਕੇਸਾਂ ’ਚ ਫਸਾ ਕੇ ਤੰਗ ਪਰੇਸ਼ਾਨ ਕਰਨ ’ਚ ਕੋਈ ਕਸਰ ਨਹੀ ਛੱਡ ਰਹੀ ਪਰ ਉਸ ਦੀਆ ਵਧੀਕੀਆਂ ਸਾਡੇ ਮਨੋਬਲ ਨੂੰ ਢਾਹ ਨਹੀਂ ਲਗਾ ਸਕਦੀਆਂ। 

ਉਨ੍ਹਾਂ ਕਿਹਾ ਕਿ 19 ਮਈ 2026 ਨੂੰ ਗੁ. ਸ਼ਹੀਦਗੰਜ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਘਰ ਆ ਰਹੇ ਮੇਰੇ ਸਪੁੱਤਰ ਅਮਰਪ੍ਰੀਤ ਸਿੰਘ ਤੇ ਉਸ ਦੇ ਇਕ ਸਾਥੀ ਨੂੰ ਕੁਝ ਵਿਅਕਤੀਆ ਨੇ ਸਾਜਿਸ਼ ਤਹਿਤ ਘੇਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ‘ਆਪ’ ਸਰਕਾਰ ਦੇ ਸਿਆਸੀ ਦਬਾਅ ਹੇਠ ਉਲਟਾ ਸਾਡੇ ’ਤੇ ਹੀ ਨਾਜਾਇਜ਼ ਪਰਚਾ ਵੀ ਦਰਜ ਕਰ ਦਿਤਾ ਸੀ, ਜਦਕਿ ਸਾਡਾ ਕੋਈ ਵੀ ਕਸੂਰ ਨਹੀਂ ਸੀ। ਕੌਂਸਲਰ ਪੰਡੋਰੀ ਨੇ ਕਿਹਾ ਕਿ ਸਿਆਸੀ ਦਬਾਅ ਹੇਠ ਪੁਲਸ ਉਸ ਦਿਨ ਤੋਂ ਹੀ ਸਾਨੂੰ ਭਾਰੀ ਤੰਗ ਪਰੇਸ਼ਾਨ ਕਰ ਰਹੀ ਹੈ, ਜਿਸ ਵਲੋਂ ਬੀਤੀ ਰਾਤ 2:30 ਵਜੇ ਦੇ ਕਰੀਬ ਸਾਡੇ ਘਰ ਛਾਪੇਮਾਰੀ ਵੀ ਕੀਤੀ ਗਈ ਜਿਵੇਂ ਅਸੀਂ ਕੋਈ ਬਹੁਤ ਵੱਡੇ ਗੈਂਗਸਟਰ ਹਾਂ। ਉਨ੍ਹਾਂ ਕਿਹਾ ਕਿ ਪੁਲਸ ਦੀ ਜਿਆਦਤੀ ਕਾਰਨ ਸਾਨੂੰ ਘਰੋਂ ਬੇਘਰ ਹੋਣਾ ਪੈ ਗਿਆ ਹੈ, ਕੀ ਆਮ ਆਦਮੀ ਪਾਰਟੀ ਇਸੇ ਲਈ ਹੀ ਸਤਾ ’ਚ ਆਈ ਸੀ ਕਿ ਵਿਰੋਧੀ ਧਿਰ ਦੇ ਵਰਕਰਾਂ ਨੂੰ ਜਲੀਲ ਤੇ ਤੰਗ ਪਰੇਸ਼ਾਨ ਕਰ ਸਕੇ। ਕੌਂਸਲਰ ਪੰਡੋਰੀ ਨੇ ਕਿਹਾ ਕਿ ‘ਆਪ’ ਸਰਕਾਰ ਦਾ ਹੱਥ ਠੋਕਾ ਬਣ ਕੇ ਅਕਾਲੀ ਵਰਕਰਾਂ 'ਤੇ ਤਸੱਦਦ ਢਾਹੁਣ ਵਾਲੇ ਪੁਲਸ ਅਫਸਰਾਂ ਨੂੰ ਵੀ ਇਨ੍ਹਾਂ ਵਧੀਕੀਆ ਦਾ ਸਮਾਂ ਆਉਣ ’ਤੇ ਜਵਾਬ ਦੇਣਾ ਪਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News