ਕੈਨੇਡਾ : ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ ਵੱਲੋਂ ਮਿਸੀਸਾਗਾ ਵਿਖੇ ਭਾਰੀ ਰੋਸ ਮੁਜਾਹਰਾ

03/22/2022 10:47:39 AM

ਨਿਊਯਾਰਕ/ਓਂਟਾਰੀਓ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓਡੀਟੀਏ) ਨੇ ਮਿਸੀਸਾਗਾ ਵਿਖੇ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਦੇ ਬਾਹਰ ਆਪਣੀਆ ਮੰਗਾਂ ਨੂੰ ਲੈਕੇ ਇੱਕ ਰੋਸ ਮੁਜਾਹਰਾ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਟਰੱਕਾਂ ਨੂੰ ਲਾਈਨਾਂ ਵਿਚ ਲਾਕੇ ਉਹਨਾਂ ਨੇ ਕੰਪਨੀਆਂ ਨੂੰ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ -ਬਾਈਡੇਨ ਨੇ ਅਮਰੀਕੀ ਕੰਪਨੀਆਂ 'ਤੇ ਰੂਸੀ ਸਾਈਬਰ ਹਮਲਿਆਂ ਦੀ ਦਿੱਤੀ ਚਿਤਾਵਨੀ

ਇਸ ਮੌਕੇ ਮੁਜਾਹਰਾਕਾਰੀਆਂ ਨੇ ਕਿਹਾ ਕਿ ਡੀਜਲ ਅਤੇ ਰੀਪੇਅਰ ਦੀਆਂ ਕੀਮਤਾਂ ਪਿਛਲੇ ਸਮੇਂ ਦੌਰਾਨ ਕਈ ਗੁਣਾ ਵੱਧ ਗਈਆਂ ਹਨ ਪਰ ਉਹਨਾਂ ਨੂੰ ਮਿਲਣ ਵਾਲੇ ਰੇਟ ਨਹੀ ਵੱਧ ਰਹੇ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਰੈਗੂਲੇਸ਼ਨ ਹਨ, ਜਿਸ ਕਰਕੇ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਓਡੀਟੀਏ ਦੇ 1500 ਤੋਂ ਵੱਧ ਮੈਂਬਰ ਹਨ ਜਿਨ੍ਹਾਂ ਦੇ ਟਰੱਕ ਉਦੋਂ ਤੱਕ ਖੜ੍ਹੇ ਰਹਿਣਗੇ ਜਦੋਂ ਤੱਕ ਕੋਈ ਹੱਲ ਨਹੀਂ ਨਿਕਲਦਾ। ਉਨਾ ਵੱਲੋਂ ਇਸ ਬਾਬਤ ਕੰਪਨੀਆਂ ਤੋਂ ਲਿਖਤ ਵਿੱਚ ਪੱਕੀਆਂ ਗਾਰੰਟੀਆਂ ਦੇਣ ਦੀ ਮੰਗ ਕੀਤੀ ਗਈ ਹੈ।


Vandana

Content Editor

Related News