ਫਰਿਜ਼ਨੋ ''ਚ 100 ਸਾਲਾਂ ਪੁਰਾਣੀ ਲਾਈਟ ਹਾਊਸ ਰਿਕਵਰੀ ਪ੍ਰੋਗਰਾਮ ਦੀ ਇਮਾਰਤ ਨੂੰ ਲੱਗੀ ਅੱਗ

Tuesday, Oct 19, 2021 - 02:12 AM (IST)

ਫਰਿਜ਼ਨੋ ''ਚ 100 ਸਾਲਾਂ ਪੁਰਾਣੀ ਲਾਈਟ ਹਾਊਸ ਰਿਕਵਰੀ ਪ੍ਰੋਗਰਾਮ ਦੀ ਇਮਾਰਤ ਨੂੰ ਲੱਗੀ ਅੱਗ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜ਼ਨੋ ਦੇ ਡਾਉਨਟਾਊਨ ਵਿੱਚ ਸਥਿਤ ਇੱਕ ਇਤਿਹਾਸਕ ਘਰ ਐਤਵਾਰ ਦੁਪਹਿਰ ਨੂੰ ਅੱਗ ਲੱਗਣ ਕਾਰਨ ਤਬਾਹ ਹੋ ਗਿਆ। ਫਰਿਜ਼ਨੋ ਦੇ ਵੈਨ ਨੇਸ ਐਵੇਨਿਊ ਅਤੇ ਸੈਨ ਜੋਆਕਿਨ ਸਟ੍ਰੀਟ ਦੇ ਨੇੜੇ ਦਾ ਇਹ ਘਰ ਲਾਈਟ ਹਾਊਸ ਰਿਕਵਰੀ ਪ੍ਰੋਗਰਾਮ ਤਹਿਤ ਔਰਤਾਂ ਦੀ ਰਿਹਾਇਸ਼ ਲਈ ਵਰਤਿਆ ਜਾ ਰਿਹਾ ਸੀ। ਅੱਗ ਲੱਗਣ ਵੇਲੇ ਘਰ ਵਿੱਚ 12 ਲੋਕ ਸਨ, ਜਿਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਪਰ ਉਹ ਹੁਣ ਬੇਘਰ ਹੋ ਗਏ ਹਨ। ਲਾਈਟ ਹਾਊਸ ਰਿਕਵਰੀ ਪ੍ਰੋਗਰਾਮ ਦੀ ਡਾਇਰੈਕਟਰ ਵਿੱਕੀ ਲੂਨਾ ਅਨੁਸਾਰ ਕਰੀਬ ਇੱਕ ਦਹਾਕੇ ਤੋਂ ਫਰਿਜ਼ਨੋ ਦੇ ਇਸ ਘਰ ਵਿੱਚ ਔਰਤਾਂ ਨੂੰ ਰਿਹਾਇਸ਼ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਨਸ਼ਾ ਛੁਡਾਉਣ ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ। ਫਰਿਜ਼ਨੋ ਫਾਇਰ ਅਨੁਸਾਰ ਇਹ ਇਮਾਰਤ 100 ਸਾਲ ਤੋਂ ਜ਼ਿਆਦਾ ਪੁਰਾਣੀ ਹੈ ਅਤੇ ਇਹ ਵਧੇਰੇ ਜਲਣਸ਼ੀਲ ਹੈ। ਜਦਕਿ ਇਸ ਘਰ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਲੂਈਸਿਆਨਾ ਦੀ ਯੂਨੀਵਰਸਿਟੀ 'ਚ ਗੋਲੀਬਾਰੀ ਨੇ ਲਈ ਇੱਕ ਦੀ ਜਾਨ, ਸੱਤ  ਹੋਏ ਜ਼ਖਮੀ
 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News