ਪਾਰਟੀ ਦੌਰਾਨ ਚੱਲੀਆਂ ਤਾੜ-ਤਾੜ ਗੋਲੀਆਂ: ਫਾਇਰਿੰਗ 'ਚ 2 ਲੋਕਾਂ ਦੀ ਮੌਤ, ਅਮਰੀਕਾ 'ਚ ਮਚੀ ਭਾਜੜ

Monday, Oct 05, 2026 - 07:33 AM (IST)

ਪਾਰਟੀ ਦੌਰਾਨ ਚੱਲੀਆਂ ਤਾੜ-ਤਾੜ ਗੋਲੀਆਂ: ਫਾਇਰਿੰਗ 'ਚ 2 ਲੋਕਾਂ ਦੀ ਮੌਤ, ਅਮਰੀਕਾ 'ਚ ਮਚੀ ਭਾਜੜ

ਵਾਸ਼ਿੰਗਟਨ : ਅਮਰੀਕਾ ਦੇ ਜੌਰਜੀਆ ਰਾਜ ਵਿੱਚ ਇੱਕ ਸਥਾਨਕ ਹੋਮਕਮਿੰਗ ਪਾਰਟੀ ਦੌਰਾਨ ਹੋਈ ਅੰਨ੍ਹੇਵਾਹ ਫਾਇਰਿੰਗ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 35 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰਾਜ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਐਤਵਾਰ ਤੜਕੇ ਵਾਪਰੀ ਘਟਨਾ

'ਜੌਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ' (GBI) ਵੱਲੋਂ ਜਾਰੀ ਬਿਆਨ ਅਨੁਸਾਰ ਇਹ ਘਟਨਾ ਐਤਵਾਰ ਤੜਕੇ ਲਗਭਗ 1:25 ਵਜੇ ਵਿਏਨਾ ਦੇ ਇੱਕ ਮੁਹੱਲੇ 'ਚ ਆਯੋਜਿਤ ਹੋਮਕਮਿੰਗ ਪਾਰਟੀ ਦੌਰਾਨ ਵਾਪਰੀ। ਉਸ ਸਮੇਂ 'ਡੂਲੀ ਕਾਊਂਟੀ ਸ਼ੈਰਿਫ ਆਫਿਸ' ਦੇ ਡਿਪਟੀ ਇਲਾਕੇ ਵਿੱਚ ਗਸ਼ਤ 'ਤੇ ਸਨ। ਅਚਾਨਕ ਗੋਲੀਆਂ ਦੀ ਆਵਾਜ਼ ਗੂੰਜਣ ਲੱਗੀ ਅਤੇ ਜਦੋਂ ਤੱਕ ਪੁਲਿਸ ਕੁਝ ਸਮਝ ਪਾਉਂਦੀ, ਹਮਲਾਵਰ ਕਈ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਸ਼ਿਕਾਰ ਬਣਾ ਚੁੱਕੇ ਸਨ।

ਇਹ ਵੀ ਪੜ੍ਹੋ : ਫਲਾਈਦੁਬਈ ਉਡਾਣ ਮਾਮਲੇ ਦੀ ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ ! ਉੱਠ ਰਹੇ ਸਵਾਲ 

ਜ਼ਖਮੀ ਹਸਪਤਾਲਾਂ 'ਚ ਭਰਤੀ, ਜਾਂਚ ਜਾਰੀ

ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ 2 ਲੋਕਾਂ ਨੂੰ ਮ੍ਰਿਤਕ ਪਾਇਆ, ਜਦਕਿ ਕੁੱਲ 35 ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜ਼ਖ਼ਮੀਆਂ ਵਿੱਚੋਂ ਕਿੰਨਿਆਂ ਨੂੰ ਸਿੱਧੀ ਗੋਲੀ ਲੱਗੀ ਹੈ ਜਾਂ ਕਿੰਨਿਆਂ ਦੀ ਹਾਲਤ ਨਾਜ਼ੁਕ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਇਸ ਕੰਪਨੀ ਦੇ ਜੀਰਾ ਪਾਊਡਰ ਦਾ ਸੈਂਪਲ ਫੇਲ੍ਹ ! FSSAI ਵੱਲੋਂ Recall ਦੇ ਹੁਕਮ, Creative Bakers ਦਾ ਲਾਇਸੈਂਸ ਰੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News