ਲੇਬਨਾਨ ਦੀ ਰਾਜਧਾਨੀ ਬੇਰੂਤ ''ਚ ਭਿਆਨਕ ਧਮਾਕਾ, 73 ਦੀ ਮੌਤ, 3700 ਜ਼ਖ਼ਮੀ

Wednesday, Aug 05, 2020 - 03:16 AM (IST)

ਲੇਬਨਾਨ ਦੀ ਰਾਜਧਾਨੀ ਬੇਰੂਤ ''ਚ ਭਿਆਨਕ ਧਮਾਕਾ, 73 ਦੀ ਮੌਤ, 3700 ਜ਼ਖ਼ਮੀ

ਬੇਰੂਤ - ਲੇਬਨਾਨ ਦੀ ਰਾਜਧਾਨੀ ਬੇਰੂਤ 'ਚ ਮੰਗਲਵਾਰ ਨੂੰ ਭਿਆਨਕ ਧਮਾਕਾ ਹੋਇਆ ਜਿਸ 'ਚ ਕਈ ਲੋਕ ਜ਼ਖ਼ਮੀ ਹੋ ਗਏ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਘਰਾਂ ਦੀਆਂ ਖਿੜਕੀਆਂ ਅਤੇ ਫਾਲਸ ਸੀਲਿੰਗ ਟੁੱਟ ਗਈਆਂ। ਇਸ ਧਮਾਕੇ 'ਚ ਹੁਣ ਤੱਕ 73 ਲੋਕਾਂ ਦੀ ਮੌਤ ਹੋ ਗਈ ਹੈ ਉਥੇ ਹੀ 3700 ਲੋਕ ਜ਼ਖ਼ਮੀ ਹੋ ਗਏ ਹਨ। ਬੇਰੂਤ ਸਥਿਤ ਭਾਰਤੀ ਦੂਤਘਰ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ  ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਧਮਾਕਾ ਬੇਰੂਤ ਦੇ ਪੱਤਨ ਦੇ ਨੇੜੇ ਹੋਇਆ ਅਤੇ ਇਸ ਨਾਲ ਭਾਰੀ ਮਾਤਰਾ 'ਚ ਨੁਕਸਾਨ ਹੋਇਆ। ਬੇਰੂਤ ਪੱਤਨ ਦੇ ਨਜ਼ਦੀਕ ਮੌਜੂਦ ਐਸੋਸਿਏਟ ਪ੍ਰੈੱਸ ਦੇ ਇੱਕ ਫੋਟੋਗ੍ਰਾਫਰ ਨੇ ਲੋਕਾਂ ਨੂੰ ਜ਼ਮੀਨ 'ਤੇ ਜ਼ਖ਼ਮੀ ਹਾਲਤ 'ਚ ਦੇਖਿਆ। ਨਾਲ ਹੀ ਮੱਧ ਬੇਰੂਤ 'ਚ ਭਾਰੀ ਤਬਾਹੀ ਦੇਖੀ।
ਕੁੱਝ ਸਥਾਨਕ ਟੀ.ਵੀ. ਸਟੇਸ਼ਨ ਨੇ ਆਪਣੀ ਖ਼ਬਰ 'ਚ ਕਿਹਾ ਕਿ ਧਮਾਕਾ ਬੇਰੂਤ ਦੇ ਪੱਤਨ 'ਚ ਉਸ ਇਲਾਕੇ 'ਚ ਹੋਇਆ ਜਿੱਥੇ ਪਟਾਕੇ ਰੱਖੇ ਜਾਂਦੇ ਸਨ। ਉਥੇ ਹੀ, ਸਮਾਚਾਰ ਏਜੰਸੀ ਰਾਇਟਰਸ ਮੁਤਾਬਕ, ਲੇਬਨਾਨ ਦੇ ਆਂਤਰਿਕ ਸੁਰੱਖਿਆ ਪ੍ਰਮੁੱਖ ਨੇ ਜਾਣਕਾਰੀ ਦਿੱਤੀ ਹੈ ਕਿ ਬੇਰੂਤ 'ਚ ਪੋਰਟ (ਬੰਦਰਗਾਹ) ਇਲਾਕੇ 'ਚ ਧਮਾਕਾ ਹੋਇਆ ਹੈ। ਇਸ ਧਮਾਕੇ ਲਈ ਬੇਹੱਦ ਸ਼ਕਤੀਸ਼ਾਲੀ ਧਮਾਕਾਖੇਜ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ।

ਇਸ ਧਮਾਕੇ ਤੋਂ ਬਾਅਦ ਬੇਰੂਤ ਸਥਿਤ ਭਾਰਤੀ ਦੂਤਘਰ ਨੇ ਕਿਹਾ ਹੈ ਕਿ, ਸੈਂਟਰਲ ਬੇਰੂਤ 'ਚ ਅੱਜ ਸ਼ਾਮ ਨੂੰ ਦੋ ਵੱਡੇ ਧਮਾਕੇ ਹੋਏ। ਸਾਰਿਆਂ ਨੂੰ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਸੇ ਵੀ ਭਾਰਤੀ ਭਾਈਚਾਰੇ ਦੇ ਮੈਂਬਰ ਨੂੰ ਕਿਸੇ ਵੀ ਮਦਦ ਦੀ ਲੋੜ ਹੋਵੇ ਤਾਂ ਸਾਡੇ ਇਸ ਹੈਲਪਲਾਈਨ ਨੰਬਰ 'ਤੇ ਸੰਪਰਕ ਕਰ ਸਕਦੇ ਹਨ। 


author

Inder Prajapati

Content Editor

Related News