ਜ਼ੁਕਰਬਰਗ ਦਾ ਪਤਨੀ ਪ੍ਰਤੀ ਪਿਆਰ, ਘਰ ਦੇ ਬਗੀਚੇ 'ਚ ਬਣਾਇਆ ਪ੍ਰਿਸਿਲਾ ਦਾ 'ਬੁੱਤ'

Friday, Aug 16, 2024 - 10:04 AM (IST)

ਜ਼ੁਕਰਬਰਗ ਦਾ ਪਤਨੀ ਪ੍ਰਤੀ ਪਿਆਰ, ਘਰ ਦੇ ਬਗੀਚੇ 'ਚ ਬਣਾਇਆ ਪ੍ਰਿਸਿਲਾ ਦਾ 'ਬੁੱਤ'

ਨਿਊਯਾਰਕ (ਰਾਜ ਗੋਗਨਾ)- ਪਿਆਰ ਨੂੰ ਪਰਿਭਾਸ਼ਿਤ ਕਰਨਾ ਔਖਾ ਹੈ। ਪਿਆਰ ਇਨਸਾਨ ਨੂੰ ਕਦੇ ਵੀ ਗੰਭੀਰ ਅਤੇ ਕਦੇ ਸ਼ਰਾਰਤੀ ਬਣਾ ਦਿੰਦਾ ਹੈ। ਮੇਟਾ ਦੇ ਅਰਬਪਤੀ ਕਾਰੋਬਾਰੀ ਮਾਰਕ ਜ਼ੁਕਰਬਰਗ ਨੇ ਵੀ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇੱਕ ਤੂਫਾਨ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਘਰ ਦੇ ਪਿੱਛੇ ਬਗੀਚੇ 'ਚ ਆਪਣੀ ਪਤਨੀ ਪ੍ਰਿਸਿਲਾ ਚੈਨ ਦਾ ਇਕ ਵੱਡਾ ਬੁੱਤ  ਬਣਾਇਆ ਹੈ। ਮਾਰਕ ਨੇ ਇੰਸਟਾਗ੍ਰਾਮ 'ਤੇ ਆਪਣੇ ਬੁੱਤ ਕੋਲ ਖੜ੍ਹੀ ਪ੍ਰਿਸਿਲਾ ਦੀ ਇੱਕ ਫੋਟੋ ਅਤੇ ਵੀਡੀਓ ਨੂੰ ਵੀ ਸਾਂਝਾ ਕੀਤਾ ਹੈ। 

40 ਸਾਲਾ ਫੇਸਬੁੱਕ ਦੇ ਸੀ.ਈ.ੳ ਨੇ ਇਸ ਵਿੱਚ ਲਿਖਿਆ ਹੈ ਕਿ 'ਪਤਨੀ ਦਾ ਬੁੱਤ ਬਣਾਉਣ ਦੀ ਰੋਮਨ ਪਰੰਪਰਾ ਨੂੰ ਵਾਪਸ ਲਿਆਂਦਾ ਹੈ। ਨਾਲ ਹੀ ਮਾਰਕ ਨੇ ਇਸ ਬੁੱਤ ਨੂੰ ਨਿਊਯਾਰਕ ਸਥਿਤ ਮੂਰਤੀਕਾਰ ਡੇਨੀਅਲ ਅਰਸ਼ਮ ਨੂੰ ਸੌਂਪਿਆ। ਮੂਰਤੀਕਾਰ ਅਰਸ਼ਮ ਨੇ ਟਿਫਨੀ ਹਰੇ ਪਟੀਨਾ ਨਾਲ ਕਾਂਸੀ ਵਿੱਚ ਪ੍ਰਿਸਿਲਾ ਚੈਨ ਦਾ ਬੁੱਤ ਬਣਾਇਆ ਹੈ। ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਦੇ ਵਿਆਹ ਨੂੰ 12 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਦੀਆਂ ਤਿੰਨ ਧੀਆਂ ਹਨ, ਜਿੰਨਾਂ ਦੇ ਨਾਂ ਮੈਕਸਿਮਾ, ਅਗਸਤ ਅਤੇ ਔਰੇਲੀਆ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਬਾਅਦ ਹੁਣ ਇਸ ਦੇਸ਼ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮ ਕੀਤੇ ਸਖ਼ਤ

ਜਦੋਂ ਜ਼ੁਕਰਬਰਗ ਹਾਰਵਰਡ ਵਿੱਚ ਸੀ, ਉਹ 2003 ਵਿੱਚ ਇੱਕ ਕਾਲਜ ਪਾਰਟੀ ਵਿੱਚ ਮਿਲੇ ਅਤੇ ਡੇਟਿੰਗ ਸ਼ੁਰੂ ਕੀਤੀ। ਮਾਰਕ ਨੇ ਪਿਛਲੇ ਸਾਲ ਫੇਸਬੁੱਕ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ। ਇਹ ਦੱਸਦਾ ਹੋਏ ਕਿ ਦੋਵਾਂ ਦੀ ਮੁਲਾਕਾਤ ਕਿਵੇਂ ਹੋਈ। ਮਾਰਕ ਨੇ ਲਿਖਿਆ, 'ਕਾਲਜ ਦੇ ਦੋਸਤਾਂ ਨੇ ਮੇਰੇ ਲਈ ਵਿਦਾਇਗੀ ਪਾਰਟੀ ਦਿੱਤੀ ਸੀ। ਅਸੀਂ ਦੋਵੇਂ ਉੱਥੇ ਮਿਲੇ। ਮੈਨੂੰ ਲੱਗਾ ਕਿ ਸਕੂਲ ਹੁਣ ਮੈਨੂੰ ਕੱਢ ਦੇਵੇਗਾ। ਮੈਂ (ਪ੍ਰਿਸਿਲਾ) ਨੂੰ ਬਾਹਰ ਮਿਲਣ ਲਈ ਕਿਹਾ ਅਤੇ ਕਿਹਾ ਕਿ ਮੇਰੇ ਕੋਲ ਹੁਣ ਬਹੁਤ ਘੱਟ ਦਿਨ ਹਨ। ਫਿਰ ਮੈਂ ਫੇਸਬੁੱਕ ਸ਼ੁਰੂ ਕੀਤੀ, ਸਾਡਾ ਵਿਆਹ ਹੋ ਗਿਆ ਅਤੇ ਹੁਣ ਸਾਡੀਆਂ ਤਿੰਨ ਧੀਆਂ ਹਨ। ਇਹ ਮੇਰੀ ਦਿਲਚਸਪ ਯਾਤਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News