ਅਮਰੀਕਾ ਨੇ ਵਪਾਰਕ ਗੱਲਬਾਤ ਕੀਤੀ ਖ਼ਤਮ, ਕੈਨੇਡੀਅਨ PM ਦੀ ਪਹਿਲੀ ਪ੍ਰਤੀਕਿਰਿਆ
Saturday, Jun 28, 2025 - 11:17 AM (IST)

ਓਟਾਵਾ (ਵਾਰਤਾ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਨਾਲ ਗੱਲਬਾਤ ਨੂੰ 'ਗੁੰਝਲਦਾਰ' ਦੱਸਿਆ। ਕਾਰਨੀ ਨੇ ਇਹ ਪ੍ਰਤੀਕਿਰਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਭਾਵੀ ਨਵੇਂ ਟੈਰਿਫਾਂ 'ਤੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰਨ ਦੇ ਐਲਾਨ 'ਤੇ ਦਿੱਤੀ। ਉਨ੍ਹਾਂ ਸਥਾਨਕ ਮੀਡੀਆ ਨੂੰ ਦੱਸਿਆ, 'ਅਸੀਂ ਕੈਨੇਡੀਅਨਾਂ ਦੇ ਹਿੱਤ ਵਿੱਚ ਇਹ ਗੁੰਝਲਦਾਰ ਗੱਲਬਾਤ ਜਾਰੀ ਰੱਖਾਂਗੇ।' 'ਇਹ ਇੱਕ ਗੱਲਬਾਤ ਹੈ।'
ਪੜ੍ਹੋ ਇਹ ਅਹਿਮ ਖ਼ਬਰ-ਉਡਾਣ ਭਰਨ ਮਗਰੋਂ ਜਹਾਜ਼ 'ਚ ਆਈ ਖਰਾਬੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਖਤਮ ਕਰ ਦੇਵੇਗਾ ਕਿਉਂਕਿ ਅਮਰੀਕੀ ਤਕਨਾਲੋਜੀ ਕੰਪਨੀਆਂ 'ਤੇ ਕੈਨੇਡਾ ਦਾ ਡਿਜੀਟਲ ਸੇਵਾ ਟੈਕਸ ਲਗਾਇਆ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਅਮਰੀਕੀ ਤਕਨਾਲੋਜੀ ਕੰਪਨੀਆਂ 'ਤੇ ਕੈਨੇਡਾ ਦਾ ਡਿਜੀਟਲ ਸੇਵਾ ਟੈਕਸ ਅਮਰੀਕਾ 'ਤੇ ਸਿੱਧਾ ਅਤੇ ਸਪੱਸ਼ਟ ਹਮਲਾ ਹੈ। ਡਿਜੀਟਲ ਸੇਵਾ ਟੈਕਸ ਤਹਿਤ ਜੋ ਕਿ 30 ਜੂਨ ਤੋਂ ਲਾਗੂ ਹੋਵੇਗਾ, ਐਮਾਜ਼ਾਨ, ਗੂਗਲ, ਮੈਟਾ, ਉਬੇਰ ਅਤੇ ਏਅਰਬੀਐਨਬੀ ਵਰਗੀਆਂ ਅਮਰੀਕੀ ਕੰਪਨੀਆਂ ਨੂੰ ਕੈਨੇਡੀਅਨ ਉਪਭੋਗਤਾਵਾਂ ਤੋਂ ਹੋਣ ਵਾਲੇ ਮਾਲੀਏ 'ਤੇ ਤਿੰਨ ਪ੍ਰਤੀਸ਼ਤ ਫੀਸ ਅਦਾ ਕਰਨੀ ਪਵੇਗੀ। ਸਟੈਟਿਸਟਿਕਸ ਕੈਨੇਡਾ ਅਨੁਸਾਰ ਅਪ੍ਰੈਲ ਵਿੱਚ ਕੈਨੇਡਾ ਦੀ ਅਸਲ ਜੀਡੀਪੀ ਵਿੱਚ 0.1 ਪ੍ਰਤੀਸ਼ਤ ਦੀ ਗਿਰਾਵਟ ਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।