ਅਮਰੀਕੀ ਰੱਖਿਆ ਮੰਤਰੀ ਵਿਰੁੱਧ ਮਹਾਦੋਸ਼ ਮਤਾ ਪੇਸ਼

Thursday, Apr 16, 2026 - 03:19 AM (IST)

ਅਮਰੀਕੀ ਰੱਖਿਆ ਮੰਤਰੀ ਵਿਰੁੱਧ ਮਹਾਦੋਸ਼ ਮਤਾ ਪੇਸ਼

ਵਾਸ਼ਿੰਗਟਨ - ਅਮਰੀਕੀ ਪ੍ਰਤੀਨਿਧੀ ਸਭਾ (ਹਾਊਸ ਆਫ ਰਿਪ੍ਰੈਜ਼ੈਂਟੇਟਿਵਸ) ਵਿਚ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਨੇ ਰੱਖਿਆ ਮੰਤਰੀ ਪੀਟ ਹੇਗਸੇਥ ਵਿਰੁੱਧ ਪੰਜ ਨੁਕਾਤੀ ਮਹਾਦੋਸ਼ ਮਤਾ ਪੇਸ਼ ਕੀਤਾ ਹੈ, ਜਿਸ ਵਿਚ ਉਨ੍ਹਾਂ ’ਤੇ ਸੱਤਾ ਦੀ ਦੁਰਵਰਤੋਂ, ਯੁੱਧ ਅਪਰਾਧ ਅਤੇ ਈਰਾਨ ਵਿਚ ਫੌਜੀ ਮੁਹਿੰਮਾਂ ਚਲਾਉਣ ਸਮੇਤ ਕਈ ਗੰਭੀਰ ਦੋਸ਼ ਲਾਏ ਗਏ ਹਨ।

‘ਐਕਸੀਓਸ’ ਦੀ ਇਕ ਰਿਪੋਰਟ ਅਨੁਸਾਰ, ਪ੍ਰਤੀਨਿਧੀ ਯਾਸਮੀਨ ਅੰਸਾਰੀ ਦੀ ਅਗਵਾਈ ਹੇਠ ਲਿਆਂਦੇ ਗਏ ਇਸ ਮਤੇ ਨੂੰ 8 ਹੋਰ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ, ਜਿਨ੍ਹਾਂ ਵਿਚ ਸਟੀਵ ਕੋਹੇਨ, ਜੈਸਮੀਨ ਕ੍ਰਾਕੇਟ, ਨਿਕੇਮਾ ਵਿਲੀਅਮਜ਼, ਦੀਨਾ ਟਾਈਟਸ, ਡੇਵਿਡ ਮਿਨ, ਥਾਨੇਦਾਰ, ਬ੍ਰਿਟਨੀ ਪੈਟਰਸਨ ਅਤੇ ਸਾਰਾ ਮੈਕਬ੍ਰਾਈਡ ਸ਼ਾਮਲ ਹਨ। ਰਿਪਬਲੀਕਨ ਪਾਰਟੀ ਦੇ ਕੰਟਰੋਲ ਵਾਲੀ ਕਾਂਗਰਸ ਵਿਚ ਇਸ ਮਤੇ ਦੇ ਪਾਸ ਹੋਣ ਦੀ ਸੰਭਾਵਨਾ ਘੱਟ ਹੈ ਪਰ ਇਸ ਨੂੰ ਪੈਂਟਾਗਨ ’ਤੇ ਸਿਆਸੀ ਦਬਾਅ ਵਧਾਉਣ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਬਨਿਟ ਮੈਂਬਰਾਂ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ, ਪੈਂਟਾਗਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਰੱਖਿਆ ਵਿਭਾਗ ਦੇ ਬੁਲਾਰੇ ਕਿੰਗਸਲੀ ਵਿਲਸਨ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਕਦਮ ਦੱਸਿਆ।


author

Inder Prajapati

Content Editor

Related News