ਕੋਰੋਨਾ ਵਾਇਰਸ ਬਾਰੇ ਕਈ ਤੱਥ ਹਾਲੇ ਵੀ ਬਣੇ ਹੋਏ ਹਨ ਰਹੱਸ

04/08/2020 6:59:39 PM

ਪੈਰਿਸ (ਏ. ਐੱਫ. ਪੀ.)–ਚੀਨ 'ਚ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਏ ਕੋਰੋਨਾ ਵਾਇਰਸ ਬਾਰੇ ਡਾਕਟਰਾਂ ਅਤੇ ਵਿਗਿਆਨੀਆਂ ਦੇ ਡੂੰਘੇ ਅਧਿਐਨ ਦੇ ਬਾਵਜੂਦ ਇਸ ਰੋਗ ਬਾਰੇ ਕਈ ਭੇਦ ਹਾਲੇ ਵੀ ਖੁੱਲ੍ਹੇ ਨਹੀਂ ਹਨ। ਸਭ ਤੋਂ ਵੱਡਾ ਰਹੱਸ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਵਿਸ਼ਾਣੂ ਲਗਭਗ 80 ਫੀਸਦੀ ਲੋਕਾਂ 'ਚ ਕੋਈ ਲੱਛਣ ਨਹੀਂ ਦਿਖਾਈ ਦਿੰਦਾ ਜਦੋਂ ਕਿ ਹੋਰਾਂ 'ਚ ਇਹ ਜਾਨਲੇਵਾ ਨਿਮੋਨੀਆ ਤੱਕ ਸਾਬਤ ਹੋ ਸਕਦਾ ਹੈ। ਚੀਨ 'ਚ ਜਦੋਂ ਇਹ ਮਹਾਮਾਰੀ ਸਿਖਰ 'ਤੇ ਸੀ ਤਾਂ ਹਾਂਗਕਾਂਗ ਯੂਨੀਵਰਸਿਟੀ ਅਤੇ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਲਿਓ ਪੂਨ ਅਤੇ ਨਾਂਚਾਂਗ ਯੂਨੀਵਰਸਿਟੀ ਦੀ ਇਕ ਟੀਮ ਨੇ ਬੀਮਾਰੀ ਦੇ ਹਲਕੇ ਅਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਦੀ ਤੁਲਣਾ ਕੀਤੀ।

PunjabKesari

ਬ੍ਰਿਟਿਸ਼ ਰਸਾਲੇ 'ਦਿ ਲਾਂਸੇਟ' ਵਿਚ ਪ੍ਰਕਾਸ਼ਿਤ ਉਨ੍ਹਾਂ ਦੇ ਅਧਿਐਨ 'ਚ ਦੇਖਿਆ ਗਿਆ ਕਿ ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕ ਬਜ਼ੁਰਗ ਸਨ ਅਤੇ ਉਨ੍ਹਾਂ 'ਚ ਨੱਕ ਅਤੇ ਗਲੇ 'ਚ ਵਿਸ਼ਾਣੂ ਦਾ ਜਮਾਅ ਇਸ ਤੋਂ ਹਲਕੇ ਰੂਪ ਨਾਲ ਪ੍ਰਭਾਵਿਤ ਲੋਕਾਂ ਦੇ ਮੁਕਾਬਲੇ 60 ਫੀਸਦੀ ਵੱਧ ਸੀ। ਸਵਾਲ ਹੁਣ ਵੀ ਬਰਕਰਾਰ ਹੈ ਕਿ ਕੀ ਉਮਰ ਦੇ ਕਾਰਣ ਪ੍ਰਤੀਰੱਖਿਆ ਪ੍ਰਣਾਲੀ ਕਮਜ਼ੋਰ ਹੋਣ ਕਾਰਣ ਉਹ ਇਸ ਦੀ ਜ਼ਿਆਦਾ ਲਪੇਟ 'ਚ ਆਏ ਜਾਂ ਉਹ ਵਿਸ਼ਾਣੂ ਦੇ ਵੱਧ ਸੰਪਰਕ 'ਚ ਆਏ। ਖਸਰੇ ਦੀ ਵਿਸ਼ਾਣੂ 'ਤੇ ਖੋਜ ਤੋਂ ਪਤਾ ਲੱਗਦਾ ਹੈ ਕਿ ਬੀਮਾਰੀ ਦੀ ਗੰਭੀਰਤਾ ਉਸ ਦੇ ਸੰਪਰਕ 'ਚ ਆਉਣ ਨਾਲ ਸਬੰਧਤ ਹੁੰਦੀ ਹੈ।

PunjabKesari

ਮਾਹਰਾਂ ਨੂੰ ਹਾਲੇ ਪਤਾ ਨਹੀਂ ਹੈ ਕਿ ਕੀ ਕੋਵਿਡ-19 ਦੇ ਮਾਮਲੇ 'ਚ ਵੀ ਅਜਿਹਾ ਹੀ ਹੈ। ਕੋਰੋਨਾ ਵਾਇਰਸ ਨੂੰ ਸਰੀਰਕ ਸੰਪਰਕ 'ਚ ਆਉਣ ਜਾਂ ਕਿਸੇ ਇਨਫੈਕਟਡ ਵਿਅਕਤੀ ਦੇ ਛਿੱਕਣ ਜਾਂ ਖੰਘਣ ਨਾਲ ਡਿੱਗਣ ਵਾਲੇ ਕਣਾਂ ਕਾਰਣ ਫੈਲਣ ਵਾਲੀ ਬੀਮਾਰੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਪਰ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ 'ਚ ਪ੍ਰਕਾਸ਼ਿਤ ਇਕ ਅਮਰੀਕੀ ਅਧਿਐਨ ਮੁਤਾਬਕ ਇਹ ਹਵਾ 'ਚ ਵੀ ਰਹਿ ਸਕਦਾ ਹੈ।

PunjabKesari

ਭਾਵੇਂ ਵਿਗਿਆਨੀਆਂ ਨੂੰ ਇਹ ਨਹੀਂ ਪਤਾ ਕਿ ਕੀ ਉਸ ਪੱਧਰ 'ਤੇ ਵੀ ਇਹ ਬੀਮਾਰੀ ਫੈਲ ਸਕਦੀ ਹੈ। ਇਸ ਸਵਾਲ 'ਤੇ ਕੀ ਕੋਵਿਡ-19 ਉੱਤਰੀ ਗੋਲਾਅਰਧ 'ਚ ਗਰਮੀ ਆਉਣ ਨਾਲ ਰੁਕ ਸਕਦਾ ਹੈ, ਇਸ 'ਤੇ ਮਾਹਰਾਂ ਨੇ ਕਿਹਾ ਕਿ ਇਹ ਸੰਭਵ ਹੈ ਪਰ ਇਸ ਬਾਰੇ ਪੁਖਤਾ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ। ਫਲੂ ਜਿਵੇਂ ਸਾਹ ਸਬੰਧੀ ਵਿਸ਼ਾਣੂ ਠੰਡੇ ਅਤੇ ਖੁਸ਼ਕ ਮੌਸਮ 'ਚ ਵੱਧ ਸਥਿਰ ਹੁੰਦੇ ਹਨ, ਇਸ ਲਈ ਉਹ ਸਰਦੀਆਂ 'ਚ ਵੱਧ ਤੇਜ਼ੀ ਨਾਲ ਫੈਲਦੇ ਹਨ।


Karan Kumar

Content Editor

Related News