ਆਸਮਾਨ ’ਚ ਦੇਖੇ ਗਏ 50 ਤੋਂ ਵਧ ਰਹੱਸਮਈ ਡ੍ਰੋਨ, ਅਲਰਟ ’ਤੇ ਫੌਜ

Friday, Dec 13, 2024 - 01:30 PM (IST)

ਆਸਮਾਨ ’ਚ ਦੇਖੇ ਗਏ 50 ਤੋਂ ਵਧ ਰਹੱਸਮਈ ਡ੍ਰੋਨ, ਅਲਰਟ ’ਤੇ ਫੌਜ

ਟ੍ਰੇਂਟਨ (ਵਿਸ਼ੇਸ਼) - ਅਮਰੀਕਾ ਦੇ ਨਿਊਜਰਸੀ ਸੂਬੇ ’ਚ ਰਾਤ ਨੂੰ ਆਸਮਾਨ ’ਚ ਰਹੱਸਮਈ ਡ੍ਰੋਨਾਂ ਦੀ ਲਾਈਨ ਦੇਖੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਪੂਰਬੀ ਤੱਟ ’ਤੇ ਤਾਇਨਾਤ ਇਕ ਈਰਾਨੀ ਜਹਾਜ਼ ਤੋਂ ਛੱਡਿਆ ਗਿਆ ਹੈ।

ਇਹ ਵੀ ਪੜ੍ਹੋ :     LIC Scholarship 2024: ਹੋਨਹਾਰ ਬੱਚਿਆਂ ਲਈ LIC ਦਾ ਵੱਡਾ ਕਦਮ, ਮਿਲੇਗੀ ਸਪੈਸ਼ਲ ਸਕਾਲਰਸ਼ਿਪ

ਨਿਊਜਰਸੀ ਦੇ ਰਿਪਬਲੀਕਨ ਸੰਸਦ ਮੈਂਬਰ ਜੈੱਫ ਵੇਨ ਡ੍ਰਿਊ ਨੇ ਫਾਕਸ ਨਿਊਜ਼ ਨੂੰ ਦੱਸਿਆ ਕਿ ਈਰਾਨ ਨਾਲ ਚੀਨ ਦਾ ਡ੍ਰੋਨ ਖਰੀਦ ਸਮਝੌਤਾ ਹੋਇਆ ਹੈ। ਇਸ ਲਈ ਇਕ ਜਹਾਜ਼, ਜੋ ਇਸ ਸਮੇਂ ਪ੍ਰਸ਼ਾਂਤ ਮਹਾਸਾਗਰ ਦੇ ਪੂਰਬੀ ਤੱਟ ਨੇੜੇ ਹੈ, ਦੇ ਜ਼ਰੀਏ ਡ੍ਰੋਨਜ਼ ਅਤੇ ਹੋਰ ਤਕਨੀਕ ਭੇਜੀ ਜਾ ਰਹੀ ਹੈ।

ਇਹ ਵੀ ਪੜ੍ਹੋ :     ਵਿਆਜ ਭਰਦੇ-ਭਰਦੇ ਖ਼ਤਮ ਹੋ ਜਾਵੇਗੀ ਬਚਤ! Credit Card ਨੂੰ ਲੈ ਕੇ ਨਾ ਕਰੋ ਇਹ ਗਲਤੀਆਂ

ਇਹ ਡ੍ਰੋੋਨ ਉਸੇ ਜਹਾਜ਼ ਤੋਂ ਛੱਡੇ ਗਏ ਹਨ। ਇਨ੍ਹਾਂ ਨੂੰ ਆਸਮਾਨ ’ਚ ਹੀ ਤਬਾਹ ਕਰ ਦਿੱਤਾ ਜਾਣਾ ਚਾਹੀਦਾ ਹੈ। ਅਮਰੀਕੀ ਫੌਜ ਪੂਰੀ ਤਰ੍ਹਾਂ ਅਲਰਟ ’ਤੇ ਹੈ। ਪ੍ਰਸ਼ਾਂਤ ਮਹਾਸਾਗਰ ’ਚ ਜਿਸ ਤਰ੍ਹਾਂ ਇਨ੍ਹਾਂ ਨੂੰ ਜਾਂਦੇ ਦੇਖਿਆ ਗਿਆ, ਉਸੀ ਦਿਸ਼ਾ ’ਚ ਅਮਰੀਕੀ ਕੋਸਟ ਗਾਰਡ ਦੀਆਂ ਕਿਸ਼ਤੀਆਂ ਵੀ ਜਾ ਰਹੀਆਂ ਸਨ।

ਫੌਜ ਅਲਰਟ ਹੋਈ, ਪੂਰਬੀ ਤੱਟ ’ਤੇ ਈਰਾਨੀ ਜਹਾਜ਼ ਤੋਂ ਛੱਡੇ ਜਾਣ ਦਾ ਖਦਸ਼ਾ,

ਇਹ ਵੀ ਪੜ੍ਹੋ :    15 ਦਿਨਾਂ ਅੰਦਰ ਕਣਕ ਦਾ ਸਟਾਕ ਘਟਾਉਣ ਦਾ ਨੋਟਿਸ ਜਾਰੀ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ

50 ਡ੍ਰੋਨ ਹੋਣ ਦਾ ਦਾਅਵਾ

ਨਿਊਜਰਸੀ ਦੇ ਆਸਮਾਨ ਵਿਚ ਰਿਪਬਲੀਕਨ ਪ੍ਰਤੀਨਿਧੀ ਕ੍ਰਿਸ ਸਮਿਥ ਨੇ 50 ਡ੍ਰੋਨ ਪੂਰਬੀ ਤੱਟ ਵੱਲ ਦੇਖਣ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ :     EPFO ਖ਼ਾਤਾ ਧਾਰਕਾਂ ਲਈ ਵੱਡੀ ਖ਼ਬਰ, ਹੋਣ ਜਾ ਰਿਹੈ ਵੱਡਾ ਬਦਲਾਅ 

ਪੈਂਟਾਗਨ ਦਾ ਇਨਕਾਰ, ਵ੍ਹਾਈਟ ਹਾਊਸ ਦੀ ਹਾਲਾਤ ’ਤੇ ਨਜ਼ਰ

ਇਸ ਦਰਮਿਆਨ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਹਾਲਾਂਕਿ ਪੈਂਟਾਗਨ ਨੇ ਦਾਅਵਾ ਕੀਤਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕਿਸੇ ਬਾਹਰੀ ਡ੍ਰੋਨ ਨੇ ਅਜਿਹਾ ਕੁਝ ਕੀਤਾ ਹੈ। ਪੈਂਟਾਗਨ ਦੀ ਪ੍ਰੈੱਸ ਸਕੱਤਰ ਸਬਰੀਨਾ ਸਿੰਘ ਨੇ ਕਿਹਾ ਕਿ ਇੱਥੇ ਕਿਸੇ ਵਿਦੇਸ਼ੀ ਤਾਕਤ ਵੱਲੋਂ ਅਜਿਹਾ ਕੁਝ ਕਰਨ ਦਾ ਕੋਈ ਸਬੂਤ ਨਹੀਂ ਹੈ। ਦੂਜੇ ਪਾਸੇ ਐੱਫ.ਬੀ.ਆਈ. ਨੇ ਕਿਹਾ ਹੈ ਕਿ ਉਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ ਡ੍ਰੋਨਾਂ ਪਿੱਛੇ ਕੌਣ ਹੈ। ਘੱਟੋ-ਘੱਟ ਇਹ ਅਮਰੀਕਾ ਦੇ ਨਹੀਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News